ਇਜ਼ਰਾਈਲ ਨੇ ਹੋਰ 103 ਫਲਸਤੀਨੀ ਮਾਰੇ

0
87

ਦੀਰ ਅਲ-ਬਲਾਹ : ਗਾਜ਼ਾ ਪੱਟੀ ਵਿੱਚ ਸ਼ਨਿੱਚਰਵਾਰ ਰਾਤ ਇਜ਼ਰਾਈਲ ਵੱਲੋਂ ਕੀਤੇ ਗਏ ਜ਼ੋਰਦਾਰ ਹਮਲਿਆਂ ਕਾਰਨ 103 ਲੋਕ ਮਾਰੇ ਗਏ ਹਨ। ਇਹ ਜਾਣਕਾਰੀ ਪ੍ਰਭਾਵਤ ਇਲਾਕਿਆਂ ਦੇ ਹਸਪਤਾਲਾਂ ਅਤੇ ਡਾਕਟਰਾਂ ਨੇ ਦਿੱਤੀ ਹੈ। ਇਜ਼ਰਾਈਲ ਇਸ ਖੇਤਰ ਵਿੱਚ ਆਪਣੀ ਜੰਗ ਨੂੰ ਹੋਰ ਤੇਜ਼ ਕਰ ਰਿਹਾ ਹੈ ਅਤੇ ਬੀਤੇ 19 ਮਹੀਨਿਆਂ ਤੋਂ ਵੱਧ ਸਮੇਂ ਤੋਂ ਜਾਰੀ ਇਸ ਜੰਗ ਨੂੰ ਰੋਕਣ ਦਾ ਉਸ ਵੱਲੋਂ ਕੋਈ ਸੰਕੇਤ ਨਹੀਂ ਦਿੱਤਾ ਜਾ ਰਿਹਾ। ਖਾਨ ਯੂਨਿਸ ਸ਼ਹਿਰ ਦੇ ਨਾਸਰ ਹਸਪਤਾਲ ਦੇ ਅਨੁਸਾਰ, ਦੱਖਣੀ ਗਾਜ਼ਾ ਵਿੱਚ ਉੱਜੜੇ ਲੋਕਾਂ ਨੂੰ ਪਨਾਹ ਦੇਣ ਵਾਲੇ ਘਰਾਂ ਅਤੇ ਤੰਬੂਆਂ ’ਤੇ ਹੋਏ ਹਵਾਈ ਹਮਲਿਆਂ ਵਿੱਚ 20 ਤੋਂ ਵੱਧ ਲੋਕ ਮਾਰੇ ਗਏ। ਗਾਜ਼ਾ ਸਿਹਤ ਮੰਤਰਾਲੇ ਦੀਆਂ ਐਮਰਜੈਂਸੀ ਸੇਵਾਵਾਂ ਦੇ ਅਨੁਸਾਰ ਉੱਤਰੀ ਗਾਜ਼ਾ ਵਿੱਚ ਜਬਾਲੀਆ ਸ਼ਰਨਾਰਥੀ ਕੈਂਪ ਵਿੱਚ ਇੱਕ ਘਰ ’ਤੇ ਹੋਏ ਹਮਲੇ ਵਿੱਚ ਇੱਕੋ ਪਰਵਾਰ ਦੇ ਨੌਂ ਲੋਕਾਂ ਦੀ ਮੌਤ ਹੋ ਗਈ। ਹਮਾਸ ਦੁਆਰਾ ਚਲਾਈ ਜਾ ਰਹੀ ਸਰਕਾਰ ਦੇ ਅਧੀਨ ਕੰਮ ਕਰਨ ਵਾਲੀ ਸਿਵਲ ਡਿਫੈਂਸ ਦੇ ਅਨੁਸਾਰ, ਜਬਾਲੀਆ ਵਿੱਚ ਇੱਕ ਪਰਵਾਰ ਦੇ ਘਰ ’ਤੇ ਇੱਕ ਹੋਰ ਹਮਲੇ ਵਿੱਚ 10 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਸੱਤ ਬੱਚੇ ਅਤੇ ਇੱਕ ਔਰਤ ਸ਼ਾਮਲ ਸੀ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਖੇਤਰ ’ਤੇ ਕਬਜ਼ਾ ਕਰਨ, ਲੱਖਾਂ ਫਲਸਤੀਨੀਆਂ ਨੂੰ ਗਾਜ਼ਾ ਦੇ ਦੱਖਣ ਵਿੱਚ ਧੱਕਣ ਅਤੇ ਸਹਾਇਤਾ ਦੀ ਵੰਡ ’ਤੇ ਵਧੇਰੇ ਕੰਟਰੋਲ ਕਰਨ ਦੀ ਯੋਜਨਾ ਬਣਾ ਰਿਹਾ ਹੈ।