ਬੇਂਗਲੂਰੂ : ਆਈ ਪੀ ਐੱਲ ਵਿੱਚ ਆਰ ਸੀ ਬੀ ਦੀ ਜਿੱਤ ਦੇ ਜਸ਼ਨ ਦੌਰਾਨ 11 ਵਿਅਕਤੀਆਂ ਦੀ ਮੌਤ ਤੋਂ ਬਾਅਦ ਕਰਨਾਟਕ ਸਟੇਟ ਕਿ੍ਰਕਟ ਐਸੋਸੀਏਸ਼ਨ ਦੇ ਸਕੱਤਰ ਏ. ਸ਼ੰਕਰ ਅਤੇ ਖਜ਼ਾਨਚੀ ਈ ਐੱਸ ਜੈਰਾਮ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਰਘੂਰਾਮ ਭੱਟ, ਸਕੱਤਰ ਸ਼ੰਕਰ ਅਤੇ ਖਜ਼ਾਨਚੀ ਜੈਰਾਮ ਨੇ ਕਰਨਾਟਕ ਹਾਈ ਕੋਰਟ ਵਿੱਚ ਦਾਅਵਾ ਕੀਤਾ ਸੀ ਕਿ ਗੇਟ ਪ੍ਰਬੰਧਨ ਅਤੇ ਭੀੜ ਨੂੰ ਕੰਟਰੋਲ ਕਰਨਾ ਐਸੋਸੀਏਸ਼ਨ ਦੀ ਜ਼ਿੰਮੇਵਾਰੀ ਨਹੀਂ ਅਤੇ ਉਨ੍ਹਾਂ ਵਿਧਾਨ ਸੌਧਾ (ਸਭਾ) ਵਿੱਚ ਜਸ਼ਨ ਮਨਾਉਣ ਦੀ ਪ੍ਰਵਾਨਗੀ ਮੰਗੀ ਸੀ।




