ਕਠਮੰਡੂ : ਨੇਪਾਲ ਦੀ ਪ੍ਰ�ਿਤੀ ਮੱਲਾ ਨੂੰ ਖੂਬਸੂਰਤ ਹੈਂਡਰਾਈਟਿੰਗ ਲਈ ਯੂ ਏ ਈ ਦੇ ਦੂਤਘਰ ਨੇ ਸਨਮਾਨਤ ਕੀਤਾ ਹੈ। ਕਾਗਜ਼ ’ਤੇ ਮੋਤੀਆਂ ਵਰਗੇ ਅੱਖਰ ਸਜਾਉਣ ਵਾਲੀ ਪ੍ਰ�ਿਤੀ 14 ਸਾਲ ਦੀ ਸੀ, ਜਦੋਂ ਉਸ ਦੀ ਹੈਂਡਰਾਈਟਿੰਗ ਦੁਨੀਆ ਭਰ ਵਿੱਚ ਵਾਇਰਲ ਹੋਈ ਸੀ। ਕਈ ਲੋਕਾਂ ਨੇ ਤਾਂ ਇਹ ਕਿਹਾ ਸੀ ਕਿ ਉਸ ਨੇ ਕੰਪਿਊਟਰ ਨਾਲ ਟਾਈਪ ਕੀਤਾ ਹੈ। ਅਸਲੀ ਤੇ ਡਿਜੀਟਲ ਵਿੱਚ ਫਰਕ ਕਰਨਾ ਮੁਸ਼ਕਲ ਹੋ ਗਿਆ ਸੀ। ਉਸ ਨੂੰ ਨੇਪਾਲੀ ਸੈਨਾ ਵੀ ਸਨਮਾਨਤ ਕਰ ਚੁੱਕੀ ਹੈ।





