ਮਿਊਨਿਖ : ਫੁੱਟਬਾਲ ਪ੍ਰੇਮੀ ਐਤਵਾਰ ਯੂ ਈ ਐੱਫ ਏ ਨੇਸ਼ਨਜ਼ ਲੀਗ ਦੇ ਫਾਈਨਲ ’ਚ ਸਪੇਨ ਦੇ ਅਗਲੇ ਮਹੀਨੇ 18 ਸਾਲ ਦੇ ਹੋਣ ਵਾਲੇ ਲਾਮਿਨ ਯਮਲ ਤੇ ਪੁਰਤਗਾਲ ਦੇ 40 ਸਾਲਾ �ਿਸਟੀਆਨੋ ਰੋਨਾਲਡੋ ਦਾ ਪਹਿਲੀ ਵਾਰ ਮੁਕਾਬਲਾ ਦੇਖਣਗੇ। ਯਮਲ ਚੜ੍ਹਦਾ ਸਿਤਾਰਾ ਹੈ, ਜਦਕਿ ਰੋਨਾਲਡੋ ਕੈਰੀਅਰ ਦੇ ਅਖੀਰ ਵਿੱਚ ਹੈ। ਸਪੇਨ ਸੈਮੀਫਾਈਨਲ ’ਚ ਫਰਾਂਸ ਨੂੰ 5-4 ਨਾਲ ਹਰਾ ਕੇ ਫਾਈਨਲ ਵਿੱਚ ਪੁੱਜਾ, ਜਿਸ ਵਿੱਚ ਦੋ ਗੋਲ ਯਮਲ ਦੇ ਸਨ। ਪੁੁਰਤਗਾਲ ਜਰਮਨੀ ਨੂੰ 2-1 ਨਾਲ ਹਰਾ ਕੇ ਫਾਈਨਲ ਵਿੱਚ ਪੁੱਜਾ ਤੇ ਫੈਸਲਾਕੁੰਨ ਗੋਲ ਰੋਨਾਲਡੋ ਨੇ ਕੀਤਾ ਸੀ। ਸਪੇਨ ਦੇ ਕੋਚ ਲੁਈਸ ਦੇ ਲਾ ਫਿਉਤੇ ਨੇ ਕਿਹਾ ਕਿ ਇਹ ਫਾਈਨਲ ਵਰਲਡ ਕੱਪ ਦੇ ਫਾਈਨਲ ਵਰਗਾ ਹੋ ਸਕਦਾ ਹੈ।





