ਨੈਨੀਤਾਲ : ਤਕਨੀਕੀ ਨੁਕਸ ਕਾਰਨ ਸਨਿੱਚਰਵਾਰ ਪਾਇਲਟ ਨੂੰ ਪ੍ਰਾਈਵੇਟ ਹੈਲੀਕਾਪਟਰ ਰੁਦਰਪ੍ਰਯਾਗ ਜ਼ਿਲ੍ਹੇ ਦੇ ਗੁਪਤਕਾਸ਼ੀ ਵਿਖੇ ਸੜਕ ’ਤੇ ਹੀ ਉਤਾਰਨਾ ਪੈ ਗਿਆ। ਕੇਸਟਰੇਲ ਐਵੀਏਸ਼ਨ ਦਾ ਹੈਲੀਕਾਪਟਰ ਦਿਨੇ 12 ਵੱਜ ਕੇ 52 ਮਿੰਟ ’ਤੇ ਭੜਾਸੂ ਹੈਲੀਪੈਡ ਤੋਂ ਕੇਦਾਰਨਾਥ ਧਾਮ ਲਈ ਉੱਡਿਆ ਸੀ ਤੇ ਛੇਤੀ ਬਾਅਦ ਸੜਕ ’ਤੇ ਉੱਤਰ ਗਿਆ। ਸਾਰੇ ਪੰਜ ਯਾਤਰੀ ਸਲਾਮਤ ਰਹੇ, ਜਦਕਿ ਪਿੱਠ ਦੀ ਦਰਦ ਕਾਰਨ ਪਾਇਲਟ ਕੈਪਟਨ ਆਰ ਪੀ ਐੱਸ ਸੋਢੀ ਨੂੰ ਹਸਪਤਾਲ ਲਿਜਾਣਾ ਪਿਆ।





