ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ

0
63

ਨਵੀਂ ਦਿੱਲੀ : ਇਰਾਨ ਦੇ ਪ੍ਰਮਾਣੂ ਯੰਤਰਾਂ ਅਤੇ ਮਿਜ਼ਾਇਲ ਫੈਕਟਰੀਆਂ ’ਤੇ ਇਜ਼ਰਾਇਲ ਦੇ ਹਮਲੇ ਤੋਂ ਬਾਅਦ ਮੱਧ ਪੂਰਬ ’ਚ ਭੂ ਰਾਜਨੀਤਿਕ ਤਣਾਅ ਵਧਣ ਨਾਲ ਸ਼ੁੱਕਰਵਾਰ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ 9 ਫੀਸਦੀ ਦਾ ਵਾਧਾ ਹੋ ਗਿਆ। ਬੇਂਚਮਾਰਕ ਬ੍ਰੇਂਟ ਕਰੂਡ ਦੀ ਕੀਮਤ 6 ਡਾਲਰ ਤੋਂ ਵਧ ਕੇ 78 ਡਾਲਰ ਪ੍ਰਤੀ ਬੈਰਲ ਦੇ ਪੰਜ ਮਹੀਨੇ ਦੇ ਉੱਚੇ ਪੱਧਰ ’ਤੇ ਪਹੁੰਚ ਗਈ। ਇਰਾਨ ਨੇ ਜਵਾਬੀ ਕਾਰਵਾਈ ਦੇ ਚੱਲਦੇ ਐਮਰਜੈਂਸੀ ਐਲਾਨ ਦਿੱਤੀ ਹੈ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਵੱਡੇ ਪੱਧਰ ’ਤੇ ਸੰਘਰਸ਼ ਹੋ ਸਕਦਾ ਹੈ, ਹਾਲਾਂਕਿ ਅਮਰੀਕਾ ਨੇ ਇਜ਼ਰਾਇਲੀ ਹਮਲੇ ’ਚ ਕਿਸੇ ਵੀ ਤਰ੍ਹਾਂ ਨਾਲ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸੰਘਰਸ਼ ਨਾਲ ਦੁਨੀਆ ਦੀ ਤੇਲ ਅਪੂਰਤੀ ’ਤੇ ਦਬਾਅ ਪੈਣਾ ਸੰਭਾਵ ਹੈ। ਐੱਮ ਕੇ ਗਲੋਬਲ ਦੀ ਇੱਕ ਰਿਪੋਰਟ ਅਨੁਸਾਰ ਇਰਾਨ ਪ੍ਰਤੀ ਦਿਨ ਲੱਗਭੱਗ 3.3 ਮਿਲੀਅਨ ਬੈਰਲ (ਐੱਮ ਬੀ ਪੀ ਡੀ) ਕੱਚੇ ਤੇਲ ਦਾ ਉਤਪਾਦਨ ਕਰਦਾ ਹੈ। (ਵਿਸ਼ਵ ਉਤਪਾਦਨ ਦਾ ਕਰੀਬ 3 ਫੀਸਦੀ) ਅਤੇ ਲੱਗਭੱਗ 1.5 ਐੱਮ ਬੀ ਪੀ ਡੀ ਨਿਰਯਾਤ ਕਰਦਾ ਹੈ, ਜਿਸ ’ਚ ਮੁੱਖ ਅਯਾਤਕ ਚੀਨ (80 ਫੀਸਦੀ) ਅਤੇ ਤੁਰਕੀ ਹੈ। ਇਰਾਨ ਹੇਮੁਰਜ ਸਟ੍ਰੇਟ ਦੇ ਉਤਰੀ ਕਿਨਾਰੇ ’ਤੇ ਵੀ ਹੈ, ਜਿਸ ਰਾਹੀਂ ਦੁਨੀਆ ’ਚ 20 ਫੀਸਦੀ ਐੱਮ ਪੀ ਪੀ ਡੀ+ ਕੱਚੇ ਤੇਲ ਦਾ ਵਪਾਰ ਹੁੰਦਾ ਹੈ। ਹੇਮੁਰਜ ਸਟ੍ਰੇਟ ਮੱਧ ਪੂਰਬ ’ਚ ਇੱਕ ਚੈੱਕ ਪੁਆਇੰਟ ਹੈ। ਇਸ ਮਾਰਗ ਰਾਹੀਂ ਸਾਊਦੀ ਅਰਬ ਅਤੇ ਯੂ ਏ ਈ ਆਦਿ ਵੀ ਸ਼ਿਪਿੰਗ ਕਰਦੇ ਹਨ।