ਹਾਦਸਾਗ੍ਰਸਤ ਜਹਾਜ਼ ਦਾ ਡੀ ਵੀ ਆਰ ਬਰਾਮਦ

0
169

ਅਹਿਮਦਾਬਾਦ : ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਮਲਬੇ ’ਚੋਂ ਡਿਜੀਟਲ ਵੀਡੀਓ ਰਿਕਾਰਡ (ਡੀ ਵੀ ਆਰ) ਬਰਾਮਦ ਕੀਤਾ ਗਿਆ ਹੈ। ਇਸ ਬਰਾਮਦਗੀ ਨਾਲ ਜਾਂਚ ਏਜੰਸੀਆਂ ਨੂੰ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ’ਚ ਮਦਦ ਮਿਲਣ ਦੀ ਉਮੀਦ ਹੈ। ਏ ਟੀ ਐੱਸ ਟੀਮ ਦੇ ਇੱਕ ਅਧਿਕਾਰੀ ਨੇ ਜਹਾਜ਼ ’ਚ ਡੀ ਵੀ ਆਰ ਦੀ ਖੋਜ ਕੀਤੀ, ਜਿਸ ਨਾਲ ਘਟਨਾ ਦੀ ਜਾਂਚ ’ਚ ਤੇਜ਼ੀ ਆ ਸਕਦੀ ਹੈ।
ਡੀ ਵੀ ਆਰ ਨੂੰ ਜਲਦ ਹੀ ਫੋਰੈਂਸਿਕ ਸਾਇੰਸ ਲੈਬ ਨੂੰ ਭੇਜਿਆ ਜਾਵੇਗਾ, ਜਿੱਥੇ ਮਾਹਰ ਇਸ ਦੀ ਜਾਂਚ ਕਰਨਗੇ। ਅਧਿਕਾਰੀਆਂ ਦਾ ਮੰਨਣਾ ਹੈ ਕਿ ਡੀ ਵੀ ਆਰ ’ਚ ਹਾਦਸੇ ਦੇ ਠੀਕ ਪਹਿਲਾਂ ਅਤੇ ਬਅਦ ਦੀਆਂ ਗਤੀਵਿਧੀਆਂ ਨਾਲ ਜੁੜੇ ਮਹੱਤਵਪੂਰਨ ਦਿ੍ਰਸ਼ ਕੈਦ ਹੋ ਸਕਦੇ ਹਨ, ਜੋ ਪੂਰੇ ਹਾਦਸੇ ਦੀਆਂ ਕੜੀਆਂ ਨੂੰ ਜੋੜਨ ’ਚ ਮਦਦਗਾਰ ਸਾਬਿਤ ਹੋਣਗੇ।