ਕੈਨੇਡਾ ’ਚ ਆਬਾਦੀ ’ਚ ਵਾਧੇ ਦੀ ਰਫਤਾਰ ਨੂੰ ਬੇ੍ਰਕ

0
170

ਵੈਨਕੂਵਰ : ਅੰਕੜਾ ਵਿਭਾਗ ਵੱਲੋਂ ਆਬਾਦੀ ਸੰਬੰਧੀ ਇਸ ਸਾਲ ਦੀ ਪਹਿਲੀ ਤਿਮਾਹੀ ਦੇ ਜਾਰੀ ਕੀਤੇ ਅੰਕੜਿਆਂ ਮੁਤਾਬਕ ਆਬਾਦੀ ਵਾਧੇ ਨੂੰ ਬ੍ਰੇਕ ਲੱਗਦੀ ਨਜ਼ਰ ਆਈ ਹੈ। ਰਿਪੋਰਟ ਅਨੁਸਾਰ 31 ਮਾਰਚ ਤੱਕ ਕੈਨੇਡਾ ਦੀ ਆਬਾਦੀ 41,548,787 ਹੋ ਗਈ ਹੈ। ਪਿਛਲੇ ਸਮੇਂ ਤੋਂ ਹਰੇਕ ਤਿਮਾਹੀ ਦੇਸ਼ ਦੀ ਅਬਾਦੀ ਵਿੱਚ ਹੁੰਦੇ ਆ ਰਹੇ ਲੱਖਾਂ ਦੇ ਵਾਧੇ ਦੇ ਮੁਕਾਬਲੇ ਇਸ ਵਾਰ ਸਿਰਫ 20107 ਦਾ ਵਾਧਾ ਦਰਜ ਕੀਤਾ ਗਿਆ। ਇਸ ਤਿਮਾਹੀ ਦੌਰਾਨ ਬਿ੍ਰਟਿਸ਼ ਕੋਲੰਬੀਆ ਤੇ ਓਂਟਾਰੀਓ ਸਮੇਤ ਬਹੁਤੇ ਸੂਬਿਆਂ ਦੀ ਆਬਾਦੀ ’ਚ ਗਿਰਾਵਟ ਆਈ ਹੈ, ਜਦੋਂ ਕਿ ਅਲਬਰਟਾ ਵਿੱਚ ਵਾਧਾ ਦਰਜ ਹੋਇਆ। ਇਸ ਦਾ ਕਾਰਨ ਮੰਦੀ ਦੀ ਮਾਰ ਤੋਂ ਬਚੇ ਰਹਿਣ ਅਤੇ ਘਰਾਂ ਦੀਆਂ ਘੱਟ ਕੀਮਤਾਂ ਕਾਰਨ ਹੋਰ ਸੂਬਿਆਂ ਤੋਂ ਹੋਈ ਹਿਜਰਤ ਸਮਝੀ ਜਾਂਦੀ ਹੈ। ਇਸ ਤੋਂ ਪਹਿਲਾਂ ਸਾਲ 2020 ਕੋਰੋਨਾ ਮਹਾਂਮਾਰੀ ਦੌਰਾਨ ਵੀ ਆਬਾਦੀ ਦਾ ਘੱਟ ਵਾਧਾ ਦਰਜ ਕੀਤਾ ਗਿਆ ਸੀ। ਇਸ ਤਿਮਾਹੀ ’ਚ ਕੱਚੇ ਰਿਹਾਇਸ਼ੀਆਂ ਦੀ 2959825 ਗਿਣਤੀ ਵਿੱਚ ਵੀ 61 ਹਜ਼ਾਰ ਦੀ ਗਿਰਾਵਟ ਦਰਜ ਹੋਈ ਹੈ। ਬੇਸ਼ੱਕ ਸਟੱਡੀ ਵੀਜ਼ੇ ਵਾਲਿਆਂ ਦੀ ਗਿਣਤੀ 53669 ਘਟੀ, ਪਰ ਇਸ ਦੌਰਾਨ ਵਿਦੇਸ਼ਾਂ ’ਚੋਂ ਪੀ ਆਰ ਲੈ ਕੇ ਆਉਣ ਵਾਲਿਆਂ ਦੀ ਗਿਣਤੀ ’ਚ ਕੁਝ ਵਾਧਾ ਹੋਇਆ ਹੈ। ਬਿ੍ਰਟਿਸ਼ ਕੋਲੰਬੀਆ ਤੇ ਓਂਟਾਰੀਓ ਦੀ ਅਬਾਦੀ ’ਚ 1951 ਤੋਂ ਬਾਅਦ ਪਹਿਲੀ ਵਾਰ ਐਨੀ ਗਿਰਾਵਟ ਆਈ ਹੈ।