40 ਕਿੱਲੋ ਹੈਰੋਇਨ ਬਰਾਮਦ, ਛੇ ਗਿ੍ਰਫਤਾਰ

0
124

ਬਠਿੰਡਾ (ਬਖਤੌਰ ਢਿੱਲੋਂ,
ਪਰਵਿੰਦਰਜੀਤ ਸਿੰਘ)
ਸੀ ਆਈ ਏ ਸਟਾਫ ਬਠਿੰਡਾ 1 ਨੇ ਮੰਗਲਵਾਰ ਸਥਾਨਕ ਮਹਿਣਾ ਚੌਕ ਵਿੱਚ ਚੈਕਿੰਗ ਦੌਰਾਨ ਇੱਕ ਫਾਰਚੂਨਰ ਗੱਡੀ ਵਿੱਚੋਂ 40 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।
ਫਾਰਚੂਨਰ ਕਾਰ ਨੰਬਰ ਪੀ ਬੀ 53 ਈ 6771 ਦੀ ਚੈਕਿੰਗ ਕਰਨ ਸਮੇਂ ਨਸ਼ੇ ਦੀ ਇਸ ਵੱਡੀ ਖੇਪ ਦਾ ਪਤਾ ਲੱਗਾ। ਗੱਡੀ ਵਿੱਚ ਮਲੋਟ ਜ਼ਿਲ੍ਹਾ ਮੁਕਤਸਰ ਦੇ ਛੇ ਵਿਅਕਤੀ ਲਖਵੀਰ ਸਿੰਘ, ਪ੍ਰਭਜੀਤ ਸਿੰਘ, ਰਣਜੋਧ ਸਿੰਘ, ਅਕਾਸ਼ ਮਰਵਾਹ, ਗੁਰਚਰਨ ਸਿੰਘ ਤੇ ਰੋਹਿਤ ਕੁਮਾਰ ਸਵਾਰ ਸਨ। ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਖੇਪ ਵਿਦੇਸ਼ ਬੈਠੇ ਨਸ਼ਾ ਤਸਕਰ ਨੇ ਪਾਕਿਸਤਾਨ ਸਰਹੱਦ ਰਾਹੀਂ ਭੇਜੀ ਹੈ। ਜਾਂਚ ਦੌਰਾਨ ਵੱਡੇ ਇੰਕਸ਼ਾਫ਼ ਹੋਣ ਦੀਆਂ ਸੰਭਾਵਨਾਵਾਂ ਹਨ।
ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਇਹ ਪੁਲਸ ਦੀ ਵੱਡੀ ਪ੍ਰਾਪਤੀ ਹੈ। ਇਹ ਵੱਡੀ ਖੇਪ ਪੰਜਾਬ ਦੀ ਨੌਜਵਾਨੀ ਨੂੰ ਖਾਤਮੇ ਵੱਲ ਧੱਕਣ ਦੀ ਨਿਸ਼ਾਨਦੇਹੀ ਕਰਦੀ ਹੈ।