ਟਰੰਪ-ਪੁਤਿਨ 15 ਨੂੰ ਮਿਲਣਗੇ

0
98

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਯੂਕਰੇਨ ਸ਼ਾਂਤੀ ਸਮਝੌਤੇ ਉੱਤੇ ਗੱਲਬਾਤ ਕਰਨ ਲਈ 15 ਅਗਸਤ ਨੂੰ ਅਲਾਸਕਾ ਵਿੱਚ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ। ਉਨ੍ਹਾ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਸਮੇਤ ਦੋਵੇਂ ਧਿਰਾਂ ਜੰਗਬੰਦੀ ਸਮਝੌਤੇ ਦੇ ਨੇੜੇ ਹਨ। ਇਹ ਸਮਝੌਤਾ ਸਾਢੇ ਤਿੰਨ ਸਾਲਾਂ ਦੇ ਸੰਘਰਸ਼ ਨੂੰ ਹੱਲ ਕਰ ਸਕਦਾ ਹੈ, ਜਿਸ ਲਈ ਯੂਕਰੇਨ ਨੂੰ ਮਹੱਤਵਪੂਰਨ ਖੇਤਰ ਛੱਡਣ ਦੀ ਲੋੜ ਹੋ ਸਕਦੀ ਹੈ।
ਪੁਤਿਨ ਚਾਰ ਯੂਕਰੇਨੀ ਖੇਤਰਾਂਲੁਹਾਨਸਕ, ਡੋਨੇਤਸਕ, ਜ਼ਾਪੋਰਿਜ਼ਿਜ਼ੀਆ ਅਤੇ ਖੇਰਸਨ ਦੇ ਨਾਲ-ਨਾਲ ਕਰੀਮੀਆ ਦੇ ਕਾਲੇ ਸਾਗਰ ਪ੍ਰਾਇਦੀਪ ਦਾ ਦਾਅਵਾ ਕਰਦੇ ਹਨ, ਜਿਸ ਨੂੰ ਉਨ੍ਹਾ ਨੇ 2014 ਵਿੱਚ ਆਪਣੇ ਨਾਲ ਮਿਲਾ ਲਿਆ ਸੀ। ਉਨ੍ਹਾਂ ਦੀਆਂ ਫੌਜਾਂ ਇਨ੍ਹਾਂ ਚਾਰ ਖੇਤਰਾਂ ਦੇ ਇਲਾਕਿਆਂ ’ਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਕਰਦੀਆਂ।