ਪਾਕਿਸਤਾਨ ਦੇ ਪੰਜ ਲੜਾਕੇ ਤੇ ਇੱਕ ਜਾਸੂਸੀ ਜਹਾਜ਼ ਫੁੰਡਿਆ : ਏਅਰ ਚੀਫ

0
93

ਬੇਂਗਲੁਰੂ : ਹਵਾਈ ਸੈਨਾ ਮੁਖੀ ਏ ਪੀ ਸਿੰਘ ਨੇ ਸਨਿੱਚਰਵਾਰ ਇੰਕਸ਼ਾਫ ਕੀਤਾ ਕਿ ਅਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਦੇ ਪੰਜ ਲੜਾਕੂ ਤੇ ਇੱਕ ਵੱਡਾ ਜਹਾਜ਼ ਤਬਾਹ ਕੀਤਾ ਗਿਆ। ਇੱਥੇ ਏਅਰ ਮਾਰਸ਼ਲ ਕਾਤਰੇ ਸਾਲਾਨਾ ਲੈਕਚਰ ਦੌਰਾਨ ਉਨ੍ਹਾ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਨੂੰ ਰੋਕਣ ’ਚ ਰੂਸੀ ਐੱਸ-400 ਏਅਰ ਡਿਫੈਂਸ ਸਿਸਟਮ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਪਾਕਿਸਤਾਨ ਦਾ ਜਿਹੜਾ ਵੱਡਾ ਜਹਾਜ਼ ਡੇਗਿਆ ਗਿਆ, ਉਹ ਇੱਕ ਏਅਰਬੋਰਨ ਵਾਰਨਿੰਗ ਅਤੇ ਕੰਟਰੋਲ ਸਿਸਟਮ ਸੀ।
ਉਨ੍ਹਾ ਬਹਾਵਲਪੁਰ ਵਿੱਚ ਜੈਸ਼-ਏ-ਮੁਹੰਮਦ ਦੇ ਹੈੱਡ ਕੁਆਰਟਰ ਉੱਤੇ ਹਮਲੇ ਤੋਂ ਪਹਿਲਾਂ ਤੇ ਬਾਅਦ ਦੀਆਂ ਤਸਵੀਰਾਂ ਵੀ ਦਿਖਾਈਆਂ। ਹੈੱਡਕੁਆਰਟਰ ਤਾਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ, ਪਰ ਨਾਲ ਦੀਆਂ ਇਮਾਰਤਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ।