ਦੱਸੇ ਬਿਨਾਂ ਯੋਗ ਵੋਟਰ ਦਾ ਨਾਂਅ ਨਹੀਂ ਕੱਟਿਆ ਜਾਵੇਗਾ : ਚੋਣ ਕਮਿਸ਼ਨ

0
106

ਨਵੀਂ ਦਿੱਲੀ : ਬਿਹਾਰ ’ਚ ਅਸੈਂਬਲੀ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਦੌਰਾਨ ਵੋਟਰ ਸੂਚੀਆਂ ’ਚੋਂ ਲੱਖਾਂ ਯੋਗ ਵੋਟਰਾਂ ਦੇ ਨਾਂਅ ਹਟਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੋਣ ਕਮਿਸ਼ਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕਿਸੇ ਵੀ ਯੋਗ ਵੋਟਰ ਨੂੰ ਅਗਾਊਂ ਸੂਚਿਤ ਕੀਤੇ ਬਿਨਾਂ ਤੇ ਸੁਣਵਾਈ ਦਾ ਮੌਕਾ ਦਿੱਤੇ ਬਗੈਰ ਨਹੀਂ ਹਟਾਇਆ ਜਾਵੇਗਾ। ਚੋਣ ਕਮਿਸ਼ਨ ਨੇ 12 ਅਗਸਤ ਦੀ ਅਗਲੀ ਸੁਣਵਾਈ ਤੋਂ ਪਹਿਲਾਂ ਸੁਪਰੀਮ ਕੋਰਟ ਵਿੱਚ ਦਾਇਰ ਕੀਤੇ ਹਲਫਨਾਮੇ ’ਚ ਇਹ ਗੱਲ ਕਹੀ ਹੈ। ਕਮਿਸ਼ਨ ਨੇ ਕਿਹਾ ਕਿ ਉਸ ਨੇ ਵੋਟਰ ਸੂਚੀਆਂ ਤੋਂ ਵੋਟਰਾਂ ਦੇ ਨਾਂਅ ਗਲਤ ਤਰੀਕੇ ਨਾਲ ਹਟਾਉਣ ਨੂੰ ਰੋਕਣ ਲਈ ਸਖਤ ਨਿਰਦੇਸ਼ ਜਾਰੀ ਕੀਤੇ ਹਨ।