ਸਿੰਘੂ ਬਾਰਡਰ ਤੋਂ ਦਿੱਲੀ ਏਅਰਪੋਰਟ 40 ਮਿੰਟਾਂ ’ਚ

0
107

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਦਿੱਲੀ-ਐੱਨ ਸੀ ਆਰ ਵਿੱਚ ਲੱਗਭੱਗ 11,000 ਕਰੋੜ ਰੁਪਏ ਦੇ ਦੋ ਵੱਡੇ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
ਦਵਾਰਕਾ ਐਕਸਪ੍ਰੈਸਵੇਅ ਦੇ 10.1 ਕਿੱਲੋਮੀਟਰ ਦਿੱਲੀ ਸੈਕਸ਼ਨ ਅਤੇ ਅਰਬਨ ਐਕਸਟੈਂਸ਼ਨ ਰੋਡ-99 (ਯੂ ਈ ਆਰ-99) ਦੇ ਅਲੀਪੁਰ-ਦੀਚਾਓਂ ਕਲਾਂ ਹਿੱਸੇ ਨੂੰ ਰੋਹਿਣੀ ਵਿੱਚ ਹਰੀ ਝੰਡੀ ਦਿੱਤੀ। ਇਨ੍ਹਾਂ ਸੜਕਾਂ ਨੇ ਸਿੰਘੂ ਬਾਰਡਰ ਤੋਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੱਕ ਯਾਤਰਾ ਦੇ ਸਮੇਂ ਨੂੰ ਲੱਗਭੱਗ ਦੋ ਘੰਟਿਆਂ ਤੋਂ ਘਟਾ ਕੇ ਸਿਰਫ 40 ਮਿੰਟ ਕਰ ਦਿੱਤਾ ਹੈ। ਪੰਜਾਬ ਸਮੇਤ ਉੱਤਰੀ ਪੱਛਮੀ ਭਾਰਤ ਤੋਂ ਮੱਧ ਭਾਰਤ ਵੱਲ ਆਉਣ ਵਾਲੇ ਲੋਕਾਂ ਲਈ ਇਹ ਪ੍ਰੋਜੈਕਟ ਦਿੱਲੀ ਦੇ ਭੀੜ-ਭੜੱਕੇ ਤੋਂ ਅਤੇ ਲੰਬੇ ਜਾਮਾਂ ਤੋਂ ਬਚਾਉਣਗੇ।