ਚੰਡੀਗੜ੍ਹ : ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਹੈ ਕਿ ਦਰਿਆਵਾਂ ’ਤੇ ਬਣੇ ਮੁੱਖ ਸਰਕਾਰੀ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕੋਈ ਵੀ ਦਰਿਆਈ ਬੰਨ੍ਹ ਨਹੀਂ ਟੁੱਟਿਆ ਹੈ। ਜਿਹੜੇ ਪਿੰਡ ਦਰਿਆਵਾਂ ਵਿੱਚ ਬੈਠੇ ਹਨ ਅਤੇ ਖੁਦ ਲੋਕਾਂ ਨੇ ਆਰਜ਼ੀ ਬੰਨ੍ਹ ਬਣਾਏ ਹੋਏ ਹਨ, ਉਹ ਪ੍ਰਭਾਵਤ ਹੋਏ ਹਨ। ਗੋਇਲ ਨੇ ਦੱਸਿਆ ਕਿ ਕਪੂਰਥਲਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ 14,200 ਏਕੜ ਫਸਲ ਹੜ੍ਹਾਂ ਕਾਰਨ ਪ੍ਰਭਾਵਤ ਹੋਈ ਹੈ।




