ਕਠੂਆ ਦੇ ਪਿੰਡ ’ਤੇ ਬੱਦਲ ਫਟਣ ਨਾਲ 7 ਮੌਤਾਂ

0
59

ਜੰਮੂ : ਕਠੂਆ ਦੇ ਦੂਰ-ਦੁਰਾਡੇ ਇੱਕ ਪਿੰਡ ’ਚ ਬੱਦਲ ਫਟਣ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਤੇ 6 ਜ਼ਖਮੀ ਹੋ ਗਏ। ਸ਼ਨਿੱਚਰਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਜ਼ਿਲ੍ਹੇ ਦੇ ਰਾਜਬਾਗ ਖੇਤਰ ਦੇ ਜੋੜ ਘਾਟੀ ਵਿੱਚ ਬੱਦਲ ਫਟਣ ਕਾਰਨ ਪਿੰਡ ਤੱਕ ਸੰਪਰਕ ਟੁੱਟ ਗਿਆ। ਭਾਰੀ ਮੀਂਹ ਕਾਰਨ ਬਹੁਤੇ ਨਦੀਆਂ-ਨਾਲਿਆਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ ਅਤੇ ਉਝ ਨਦੀ ਖਤਰੇ ਦੇ ਨਿਸ਼ਾਨ ਨੇੜੇ ਵਗ ਰਹੀ ਹੈ।
ਮੰਡੀ ਜ਼ਿਲ੍ਹੇ ਦੇ ਸ਼ਾਲਾਨਲ ਨਾਲੇ ਵਿੱਚ ਐਤਵਾਰ ਸਵੇਰੇ ਭਾਰੀ ਬੱਦਲ ਫਟਣ ਨਾਲ ਵਿਆਪਕ ਤਬਾਹੀ ਹੋਈ। ਟਾਕੋਲੀ ਵਿੱਚ ਕੀਰਤਪੁਰ-ਮਨਾਲੀ ਚਹੁੰਮਾਰਗੀ ਰਸਤੇ ’ਤੇ ਪਾਣੀ ਅਤੇ ਮਲਬਾ ਭਰ ਗਿਆ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਿਆ। ਬੱਦਲ ਫਟਣ ਕਾਰਨ ਬੁਨਿਆਦੀ ਢਾਂਚਾ ਫਰਮ ਐਫਕੋਨ ਦੇ ਦਫਤਰ ਅਤੇ ਕਲੋਨੀ ਦੇ ਆਲੇ-ਦੁਆਲੇ ਕੰਧਾਂ ਢਹਿ ਗਈਆਂ ਅਤੇ ਕਰਮਚਾਰੀ ਆਪਣੀ ਜਾਨ ਬਚਾਉਣ ਲਈ ਭੱਜ ਗਏ।