ਵੋਟਰ ਸੂਚੀਆਂ ’ਚੋਂ ਹਟਾਏ 65 ਲੱਖ ਵੋਟਰਾਂ ਦੇ ਨਾਂਅ ਨਸ਼ਰ

0
106

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਉਨ੍ਹਾਂ 65 ਲੱਖ ਲੋਕਾਂ ਦੇ ਨਾਂਅ ਨਸ਼ਰ ਕਰ ਦਿੱਤੇ ਹਨ, ਜਿਨ੍ਹਾਂ ਨੂੰ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ ਦੀ ਕਾਰਵਾਈ ਦੇ ਹਿੱਸੇ ਵਜੋਂ ਪ੍ਰਕਾਸ਼ਤ ਡਰਾਫਟ ਵੋਟਰ ਸੂਚੀਆਂ ਵਿੱਚੋਂ ਹਟਾ ਦਿੱਤਾ ਗਿਆ ਸੀ।
ਇਹ ਕਾਰਵਾਈ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਪਿਛੋਕੜ ਵਿੱਚ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਹਦਾਇਤ ਦਿੱਤੀ ਸੀ ਕਿ ਹਟਾਏ ਗਏ ਨਾਵਾਂ ਦੇ ਵੇਰਵੇ 19 ਅਗਸਤ ਤੱਕ ਜਨਤਕ ਕੀਤੇ ਜਾਣ ਅਤੇ 22 ਅਗਸਤ ਤੱਕ ਪਾਲਣਾ ਰਿਪੋਰਟ ਦਾਇਰ ਕੀਤੀ ਜਾਵੇ। ਚੋਣ ਕਮਿਸ਼ਨ ਪੋਲਿੰਗ ਬੂਥਾਂ ’ਤੇ ‘ਏ ਐੱਸ ਡੀ’ (ਗੈਰਹਾਜ਼ਰ, ਸ਼ਿਫਟਡ ਭਾਵ ਕਿਤੇ ਹੋਰ ਚਲੇ ਗਏ ਅਤੇ ਡੈੱਡ ਭਾਵ ਮਿ੍ਰਤਕ) ਵੋਟਰਾਂ ਦੇ ਨਾਂਅ ਪ੍ਰਕਾਸ਼ਤ ਕਰ ਰਿਹਾ ਹੈ ਅਤੇ ਅਧਿਕਾਰੀਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਜਿਹਾ ਆਨਲਾਈਨ ਕਰਨ ਦੀ ਸੰਭਾਵਨਾ ਹੈ। ਬਿਹਾਰ ਦੇ ਮੁੱਖ ਚੋਣ ਅਧਿਕਾਰੀ (ਸੀ ਈ ਓ) ਦੇ ਅਨੁਸਾਰ ਰੋਹਤਾਸ, ਬੇਗੂਸਰਾਏ, ਅਰਵਾਲ ਅਤੇ ਹੋਰ ਥਾਵਾਂ ’ਤੇ ਪੋਲਿੰਗ ਬੂਥਾਂ ’ਤੇ ਏ ਐੱਸ ਡੀ ਸੂਚੀਆਂ ਪ੍ਰਦਰਸ਼ਤ ਕੀਤੀਆਂ ਗਈਆਂ ਹਨ।