ਜੈਸ਼ੰਕਰ ਰੂਸ ਰਵਾਨਾ

0
103

ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤਿੰਨ ਰੋਜ਼ਾ ਫੇਰੀ ਲਈ ਮੰਗਲਵਾਰ ਮਾਸਕੋ ਰਵਾਨਾ ਹੋ ਗਏ। ਉਨ੍ਹਾ ਦੀ ਇਸ ਫੇਰੀ ਦਾ ਮੁੱਖ ਮਕਸਦ ਭਾਰਤ-ਰੂਸ ਦੀ ਸਮੇਂ ਦੀ ਕਸੌਟੀ ’ਤੇ ਖਰੀ ਉਤਰੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ। ਜੈਸ਼ੰਕਰ ਅਜਿਹੇ ਮੌਕੇ ਰੂਸ ਗਏ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਵਸਤਾਂ ’ਤੇ ਟੈਰਿਫ (ਟੈਕਸ) ਦੁੱਗਣਾ ਕਰਕੇ 50 ਫੀਸਦ ਕੀਤੇ ਜਾਣ ਦੇ ਫੈਸਲੇ ਕਰਕੇ ਭਾਰਤ-ਅਮਰੀਕਾ ਰਿਸ਼ਤਿਆਂ ਵਿੱਚ ਤਣਾਅ ਹੈ। ਇਸ ਟੈਕਸ ਵਿੱਚ ਰੂਸ ਤੋਂ ਕੱਚੇ ਤੇਲ ਦੀ ਖਰੀਦ ’ਤੇ ਲਗਾਇਆ ਗਿਆ 25 ਫੀਸਦ ਜੁਰਮਾਨਾ ਵੀ ਸ਼ਾਮਲ ਹੈ।