ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਖਿਲਾਫ ਐੱਲ ਓ ਸੀ ਜਾਰੀ

0
65

ਮੁੰਬਈ : 60 ਕਰੋੜ ਰੁਪਏ ਦੇ ਧੋਖਾਧੜੀ ਦੇ ਮਾਮਲੇ ਦੇ ਸੰਬੰਧ ਵਿੱਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਸਦੇ ਕਾਰੋਬਾਰੀ ਪਤੀ ਰਾਜ ਕੁੰਦਰਾ ਵਿਰੁੱਧ ਲੁੱਕਆਊਟ ਸਰਕੂਲਰ (ਐੱਲ ਓ ਸੀ) ਜਾਰੀ ਕੀਤਾ ਗਿਆ ਹੈ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਐੱਲ ਓ ਸੀ ਆਰਥਕ ਅਪਰਾਧ ਰੋਕੂ ਸ਼ਾਖਾ ਵੱਲੋਂ ਜਾਰੀ ਕੀਤਾ ਗਿਆ, ਕਿਉਂਕਿ ਇਹ ਜੋੜਾ ਅਕਸਰ ਅੰਤਰਰਾਸ਼ਟਰੀ ਯਾਤਰਾਵਾਂ ਕਰਦਾ ਹੈ। ਦੋਹਾਂ ਵਿਰੁੱਧ 14 ਅਗਸਤ ਨੂੰ ਜੁਹੂ ਪੁਲਸ ਸਟੇਸ਼ਨ ਵਿੱਚ ਇੱਕ ਕਾਰੋਬਾਰੀ ਨੂੰ ਕਰੀਬ 60 ਕਰੋੜ ਰੁਪਏ ਦੀ ਲੋਨ-ਕਮ-ਇਨਵੈਸਟਮੈਂਟ ਡੀਲ ਵਿੱਚ ਕਥਿਤ ਤੌਰ ’ਤੇ ਧੋਖਾ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਲੁੱਕਆਊਟ ਸਰਕੂਲਰ ਇੱਕ ਵਿਧੀ ਹੈ, ਜੋ ਕਿਸੇ ਵਿਅਕਤੀ ਨੂੰ ਦੇਸ਼ ਛੱਡਣ ਤੋਂ ਰੋਕਣ ਜਾਂ ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਵਰਤੀ ਜਾਂਦੀ ਹੈ। ਇਹ ਆਮ ਤੌਰ ’ਤੇ ਇਮੀਗ੍ਰੇਸ਼ਨ ਅਤੇ ਸਰਹੱਦੀ ਨਿਯੰਤਰਣ ਪੁਆਇੰਟਾਂ ਨੂੰ ਅਲਰਟ ਜਾਰੀ ਕਰਕੇ ਕੀਤਾ ਜਾਂਦਾ ਹੈ। ਰਾਜ ਕੁੰਦਰਾ ਹਾਲ ਹੀ ਵਿੱਚ ਆਪਣੀ ਫਿਲਮ ‘ਮੇਹਰ’ ਦੀ ਰੀਲੀਜ਼ ਨੂੰ ਲੈ ਕੇ ਪੰਜਾਬ ਦੌਰੇ ’ਤੇ ਸੀ।