ਕੇ ਐੱਲ ਐੱਮ ਦੀਆਂ 100 ਉਡਾਨਾਂ ਰੱਦ ਹੋਣਗੀਆਂ

0
161

ਐਮਸਟਰਡਮ : ਹਾਲੈਂਡ ਦੀ ਕੇ ਐੱਲ ਐੱਮ ਏਅਰਲਾਈਨ ਸਮੂਹ ਦੇ ਮੁਲਾਜ਼ਮ 10 ਸਤੰਬਰ ਨੂੰ ਆਪਣੇ ਮਸਲਿਆਂ ਨੂੰ ਲੈ ਕੇ ਦੋ ਘੰਟੇ ਦੀ ਹੜਤਾਲ ’ਤੇ ਰਹਿਣਗੇ। ਇਸ ਕਾਰਨ 100 ਉਡਾਨਾਂ ਰੱਦ ਕੀਤੀਆਂ ਜਾਣਗੀਆਂ, ਜਿਸ ਕਰਕੇ 27,000 ਯਾਤਰੀ ਪ੍ਰਭਾਵਤ ਹੋਣਗੇ। ਯੂਰਪੀਅਨ ਏਅਰਲਾਈਨਾਂ ਇਨ੍ਹਾਂ ਗਰਮੀਆਂ ਵਿੱਚ ਹੜਤਾਲਾਂ ਨਾਲ ਜੂਝ ਰਹੀਆਂ ਹਨ।
ਕੇ ਐੱਲ ਐੱਮ ਨੇ ਪਿਛਲੇ ਹਫਤੇ ਕੁਝ ਮਜ਼ਦੂਰ ਯੂਨੀਅਨਾਂ ਨਾਲ ਇੱਕ ਸਮਝੌਤਾ ਕੀਤਾ ਸੀ, ਪਰ ਇਸ ਮਾਮਲੇ ਦਾ ਹੱਲ ਨਹੀਂ ਹੋਇਆ। ਮੁਲਾਜ਼ਮਾਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਗਰਾਊਂਡ ਸਟਾਫ ਵੱਲੋਂ ਦੋ ਘੰਟੇ ਦੀ ਹੜਤਾਲ ਕੀਤੀ ਜਾਵੇਗੀ, ਜਿਸ ਤੋਂ ਬਾਅਦ ਅਗਲੇ ਬੁੱਧਵਾਰ, 17 ਸਤੰਬਰ ਨੂੰ ਸਵੇਰੇ ਚਾਰ ਘੰਟੇ ਦੀ ਹੜਤਾਲ ਕੀਤੀ ਜਾਵੇਗੀ।