ਪਾਕਿਸਤਾਨੀ ਜਹਾਜ਼ਾਂ ’ਤੇ ਪਾਬੰਦੀ ਵਧਾਈ

0
161

ਨਵੀਂ ਦਿੱਲੀ : ਭਾਰਤ ਨੇ ਪਾਕਿਸਤਾਨੀ ਨਾਗਰਿਕ ਅਤੇ ਫੌਜੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਦੀ ਪਾਬੰਦੀ ਨੂੰ 24 ਅਕਤੂਬਰ ਤੱਕ ਵਧਾ ਦਿੱਤਾ ਹੈ। ਪਾਕਿਸਤਾਨ ਨੇ ਵੀ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅਪਰੈਲ ਤੋਂ ਆਪਣੇ ਹਵਾਈ ਖੇਤਰ ਨੂੰ ਭਾਰਤੀ ਜਹਾਜ਼ਾਂ ਲਈ ਬੰਦ ਕਰ ਰੱਖਿਆ ਹੈ। 23 ਸਤੰਬਰ ਨੂੰ ਜਾਰੀ ਕੀਤੇ ਗਏ ਨੋਟਿਸ ਅਨੁਸਾਰ ਭਾਰਤੀ ਹਵਾਈ ਖੇਤਰ ਪਾਕਿਸਤਾਨ ’ਚ ਰਜਿਸਟਰਡ ਜਹਾਜ਼ਾਂ ਤੇ ਪਾਕਿਸਤਾਨੀ ਏਅਰਲਾਈਨਾਂ ਜਾਂ ਆਪਰੇਟਰਾਂ ਦੁਆਰਾ ਚਲਾਏ ਜਾਂ ਮਲਕੀਅਤ ਵਾਲੇ ਜਾਂ ਲੀਜ਼ ’ਤੇ ਲਏ ਗਏ ਜਹਾਜ਼ਾਂ ਲਈ ਉਪਲਬਧ ਨਹੀਂ ਹੋਵੇਗਾ, ਜਿਸ ਵਿੱਚ ਫੌਜੀ ਉਡਾਣਾਂ ਵੀ ਸ਼ਾਮਲ ਹਨ।