ਇਨਸਾਨੀਅਤ ਸ਼ਰਮਸਾਰ, 15 ਦਿਨ ਦੇ ਬੱਚੇ ਦੇ ਮੂੰਹ ’ਚ ਪੱਥਰ ਪਾ ਕੇ ਲਾਈ ਗੂੰਦ

0
120

ਜੈਪੁਰ : ਇਨਸਾਨੀਅਤ ਐਨੀ ਬੇਰਹਿਮ ਹੋ ਸਕਦੀ ਕਿ ਉਸ ਦਾ ਅੰਦਾਜ਼ਾ ਲਾਇਆ ਜਾਣਾ ਸੰਭਵ ਨਹੀਂ। ਰਾਜਸਥਾਨ ਵਿੱਚ 15 ਦਿਨਾਂ ਦੇ ਬੱਚੇ ਨਾਲ ਕੀਤਾ ਗਿਆ ਝੰਜੋੜ ਕੇ ਰੱਖ ਦੇਣ ਵਾਲਾ ਵਰਤਾਰਾ ਸਾਹਮਣੇ ਆਇਆ ਹੈ। ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਮੰਗਲਵਾਰ ਬੱਚੇ ਨੂੰ ਜੰਗਲ ਵਿੱਚ ਸੁੱਟਣ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ 15 ਦਿਨਾਂ ਦੇ ਬੱਚੇ ਦੇ ਮੂੰਹ ਵਿੱਚ ਪੱਥਰ ਪਾ ਕੇ ਗੂੰਦ ਲਾਉਣ ਉਪਰੰਤ ਜੰਗਲ ਵਿੱਚ ਪੱਥਰਾਂ ਕੋਲ ਸੁੱਟ ਦਿੱਤਾ।
ਪੁਲਸ ਨੇ ਦੱਸਿਆ ਕਿ ਬੱਚੇ ਦੇ ਰੋਣ ਦੀ ਆਵਾਜ਼ ਨੂੰ ਦਬਾਉਣ ਲਈ ਉਸ ਦਾ ਮੂੰਹ ਬੰਦ ਕੀਤਾ ਹੋਇਆ ਸੀ। ਇਸ ਘਟਨਾ ਦਾ ਉਦੋਂ ਪਤਾ ਲੱਗਿਆ, ਜਦੋਂ ਬੱਚੇ ਨੂੰ ਮੰਡਲਗੜ੍ਹ ਦੇ ਸੀਤਾ ਕਾ ਕੁੰਡ ਮੰਦਰ ਨੇੜੇ ਇੱਕ ਪਸ਼ੂ ਚਰਾਉਣ ਵਾਲੇ ਨੇ ਦੇਖਿਆ। ਪੁਲਸ ਨੇ ਦੱਸਿਆ ਕਿ ਬੱਚਾ ਪੱਥਰਾਂ ਦੇ ਢੇਰ ਨੇੜੇ ਪਿਆ ਤੜਫ਼ ਰਿਹਾ ਸੀ ਅਤੇ ਉਸ ਦੇ ਮੂੰਹ ਵਿੱਚ ਪੱਥਰ ਫਸਿਆ ਹੋਇਆ ਸੀ ਅਤੇ ਗੂੰਦ ਨਾਲ ਬੰਦ ਕੀਤਾ ਹੋਇਆ ਸੀ। ਪਸ਼ੂ ਚਰਾਉਣ ਵਾਲੇ ਨੇ ਨਜ਼ਦੀਕੀ ਲੋਕਾਂ ਨੂੰ ਸੁਚਿਤ ਕੀਤਾ, ਜਿਨ੍ਹਾਂ ਨੇ ਪੱਥਰ ਹਟਾਉਣ ਉਪਰੰਤ ਬੱਚੇ ਨੂੰ ਬਿਜੋਲੀਆ ਦੇ ਇੱਕ ਸਰਕਾਰੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਦੱਸਿਆ ਕਿ ਬੱਚੇ ਦੇ ਮੂੰਹ ਅਤੇ ਪੱਟ ’ਤੇ ਗੂੰਦ ਦੇ ਨਿਸ਼ਾਨ ਸਨ। ਪੁਲਸ ਨੇ ਕਿਹਾ, ‘ਬੱਚਾ ਲਗਭਗ 15 ਤੋਂ 20 ਦਿਨਾਂ ਦਾ ਹੈ ਅਤੇ ਇਲਾਜ ਅਧੀਨ ਹੈ।