ਨਵੀਂ ਦਿੱਲੀ : ਵਰਚੁਅਲ ਸੁਣਵਾਈ ਦੌਰਾਨ ਇੱਕ ਵਕੀਲ ਵੱਲੋਂ ਇੱਕ ਅÏਰਤ ਨੂੰ ਚੁੰਮਣ ਦੀ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ‘ਤੇ ਵੱਡੇ ਪੱਧਰ ‘ਤੇ ਵਾਇਰਲ ਹੋਣ ਤੋਂ ਬਾਅਦ ਆਨਲਾਈਨ ਅਦਾਲਤੀ ਕਾਰਵਾਈ ਦੌਰਾਨ ਸੰਜਮ ਅਤੇ ਪੇਸ਼ੇਵਰ ਆਚਰਣ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ | ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੰਗਲਵਾਰ ਉਸ ਸਮੇਂ ਵਾਪਰੀ ਜਦੋਂ ਅਦਾਲਤ ਦੀ ਕਾਰਵਾਈ ਸ਼ੁਰੂ ਨਹੀਂ ਹੋਈ ਸੀ |
ਸੁਣਵਾਈ ਵਿੱਚ ਹਿੱਸਾ ਲੈਣ ਵਾਲੇ ਸਾਰੇ ਭਾਗੀਦਾਰ ਜੱਜ ਦੇ ਆਉਣ ਦੀ ਉਡੀਕ ਕਰ ਰਹੇ ਸਨ, ਉਦੋਂ ਹੀ ਇਹ ਦਿ੍ਸ਼ ਕੈਮਰੇ ਵਿੱਚ ਕੈਦ ਹੋ ਗਏ | ਵੀਡੀਓ ਵਿੱਚ ਵਕੀਲ ਦੀ ਪੁਸ਼ਾਕ ਵਿੱਚ ਇੱਕ ਵਿਅਕਤੀ ਕੈਮਰੇ ਦੇ ਥੋੜ੍ਹਾ ਪਾਸੇ ਬੈਠਾ ਦਿਖਾਈ ਦੇ ਰਿਹਾ ਹੈ | ਉਸ ਦੇ ਕੋਲ ਸਾੜ੍ਹੀ ਪਾਈ ਇੱਕ ਅÏਰਤ ਖੜ੍ਹੀ ਦਿਖਾਈ ਦਿੰਦੀ ਹੈ | ਫੁਟੇਜ ਵਿੱਚ ਵਕੀਲ ਨੂੰ ਅÏਰਤ ਦਾ ਹੱਥ ਫੜਦਿਆਂ ਅਤੇ ਉਸ ਨੂੰ ਆਪਣੀ ਵੱਲ ਖਿੱਚਦਿਆਂ ਦੇਖਿਆ ਜਾ ਸਕਦਾ ਹੈ | ਔਰਤ ਦੀ ਝਿਜਕ ਦੇ ਬਾਵਜੂਦ, ਉਹ ਉਸ ਨੂੰ ਚੁੰਮਦਾ ਹੈ, ਜਿਸ ਤੋਂ ਬਾਅਦ ਔਰਤ ਪਿੱਛੇ ਹਟ ਜਾਂਦੀ ਹੈ | ਵਕੀਲ ਅਤੇ ਔਰਤ ਦੀ ਪਛਾਣ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੀ ਹੈ | ਕਈ ਯੂਜ਼ਰਾਂ ਨੇ ਵਕੀਲ ਦੀ ਹਰਕਤ ਨੂੰ ‘ਸ਼ੋਭਾ ਨਾ ਦੇਣ ਵਾਲਾ ਅਤੇ ਗੈਰ-ਪੇਸ਼ੇਵਰ’ ਦੱਸਿਆ |
25 ਕਿੰਨਰ ਫਰਨੈਲ ਪੀ ਗਏ!
ਇੰਦੌਰ : ਇੱਥੇ 25 ਕਿੰਨਰਾਂ ਨੂੰ ਫਿਨਾਈਲ ਪੀਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ | ਤਾਂ ਵੀ, ਸਰਕਾਰੀ ਮਹਾਰਾਜਾ ਯਸ਼ਵੰਤਰਾਓ ਹਸਪਤਾਲ ਦੇ ਸੁਪਰਡੈਂਟ-ਇੰਚਾਰਜ ਡਾ. ਬਸੰਤ ਕੁਮਾਰ ਨਿੰਗਵਾਲ ਨੇ ਦੱਸਿਆ ਕਿ ਮਰੀਜ਼ਾਂ ਵਿੱਚੋਂ ਕੋਈ ਵੀ ਨਾਜ਼ੁਕ ਹਾਲਤ ਵਿੱਚ ਨਹੀਂ ਹੈ | ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬੁੱਧਵਾਰ ਰਾਤ ਨੂੰ ਇਕੱਠੇ ਫਿਨਾਈਲ ਪੀਤੀ ਹੈ, ਪਰ ਇਸ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਜਾ ਸਕਦੀ | ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਟਰਾਂਸਜੈਂਡਰ ਭਾਈਚਾਰੇ ਦੇ ਦੋ ਸਥਾਨਕ ਸਮੂਹਾਂ ਵਿਚਕਾਰ ਵਿਵਾਦ ਨਾਲ ਸੰਬੰਧਤ ਹੋ ਸਕਦੀ ਹੈ |




