ਨਵੀਂ ਦਿੱਲੀ : ਸੂਤਰਾਂ ਨੇ ਕਿਹਾ ਕਿ ਐਪਲ ਦੀ ਆਪਣੇ ਸਮਾਰਟ ਫੋਨਾਂ ਨੂੰ ਸਰਕਾਰੀ ਮਾਲਕੀ ਵਾਲੀ ਸਾਈਬਰ ਸੁਰੱਖਿਆ ਐਪ ਸੰਚਾਰ ਸਾਥੀ ਨਾਲ ਪ੍ਰੀਲੋਡ ਕਰਨ ਦੇ ਆਦੇਸ਼ ਦੀ ਪਾਲਣਾ ਕਰਨ ਦੀ ਕੋਈ ਯੋਜਨਾ ਨਹੀਂ ਹੈ। ਐਪਲ ਜਲਦੀ ਹੀ ਸਰਕਾਰ ਨੂੰ ਦੱਸੇਗਾ ਕਿ ਉਹ ਦੁਨੀਆ ਵਿੱਚ ਕਿਤੇ ਵੀ ਅਜਿਹੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਦੇ, ਕਿਉਂਕਿ ਇਸ ਨਾਲ ਕੰਪਨੀ ਦੇ ਈਕੋ ਸਿਸਟਮ ਲਈ ਕਈ ਤਰ੍ਹਾਂ ਦੇ ਨਿੱਜਤਾ ਤੇ ਸੁਰੱਖਿਆ ਨਾਲ ਜੁੜੇ ਮੁੱਦੇ ਉਠ ਖੜ੍ਹਨਗੇ।
ਭਾਰਤ ਸਰਕਾਰ ਨੇ ਗੁਪਤ ਰੂਪ ਵਿੱਚ ਐਪਲ, ਸੈਮਸੰਗ ਅਤੇ ਸ਼ੀਓਮੀ ਸਮੇਤ ਮੋਬਾਇਲ ਫੋਨਾਂ ਦਾ ਨਿਰਮਾਣ ਕਰਨ ਵਾਲੀਆਂ ਹੋਰ ਕਈ ਕੰਪਨੀਆਂ ਨੂੰ 90 ਦਿਨਾਂ ਦੇ ਅੰਦਰ-ਅੰਦਰ ਆਪਣੇ ਫੋਨਾਂ ਵਿੱਚ ਸੰਚਾਰ ਸਾਥੀ ਜਾਂ ਸੰਚਾਰ ਸਾਥੀ ਨਾਮਕ ਐਪ ਪ੍ਰੀਲੋਡ ਕਰਨ ਦਾ ਹੁਕਮ ਦਿੱਤਾ ਹੈ। ਇਸ ਐਪ ਦਾ ਉਦੇਸ਼ ਚੋਰੀ ਹੋਏ ਫੋਨਾਂ ਨੂੰ ਟਰੈਕ ਕਰਨਾ, ਉਨ੍ਹਾਂ ਨੂੰ ਬਲਾਕ ਕਰਨਾ ਅਤੇ ਇਨ੍ਹਾਂ ਦੀ ਦੁਰਵਰਤੋਂ ਨੂੰ ਰੋਕਣਾ ਹੈ।
ਸਰਕਾਰ ਇਹ ਵੀ ਚਾਹੁੰਦੀ ਹੈ ਕਿ ਮੋਬਾਇਲ ਨਿਰਮਾਤਾ ਇਹ ਵੀ ਯਕੀਨੀ ਬਣਾਉਣ ਕਿ ਐਪ ਨੂੰ ਅਨਇੰਸਟਾਲ ਨਾ ਕੀਤਾ ਜਾ ਸਕੇ।



