ਚੰਡੀਗੜ੍ਹ, (ਗੁਰਜੀਤ ਬਿੱਲਾ/ ਕ੍ਰਿਸ਼ਨ ਗਰਗ) -ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਉਹ ਨਵੇਂ ਪੇਸ਼ ਕੀਤੇ ਗਏ ਜੀ-ਰਾਮ-ਜੀ ਬਿੱਲ ਰਾਹੀਂ ਗਰੀਬਾਂ, ਦਲਿਤਾਂ ਅਤੇ ਮਹਿਲਾ ਮਨਰੇਗਾ ਮਜ਼ਦੂਰਾਂ ਵਿਰੁੱਧ ਸਾਜ਼ਿਸ਼ ਰਚ ਰਹੇ ਹਨ¢ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਸੁਧਾਰਾਂ ਦੇ ਨਾਂਅ ‘ਤੇ ਇਹ ਨਵਾਂ ਬਿੱਲ ਲਿਆ ਕੇ ਭਾਜਪਾ ਨੇ ਗਰੀਬਾਂ ਦੇ ਮੂੰਹੋਂ ਆਖਰੀ ਬੁਰਕੀ ਵੀ ਖੋਹ ਲਈ ਹੈ¢ ਇਹ ਬਿੱਲ ਕਰੋੜਾਂ ਮਨਰੇਗਾ ਵਰਕਰਾਂ, ਖਾਸ ਕਰਕੇ ਦਲਿਤਾਂ ਅਤੇ ਪਛੜੇ ਵਰਗਾਂ ਦੀ ਰੋਜ਼ੀ-ਰੋਟੀ ‘ਤੇ ਸਿੱਧਾ ਹਮਲਾ ਹੈ¢
ਧਾਲੀਵਾਲ ਨੇ ਦਾਅਵਾ ਕੀਤਾ ਕਿ ‘ਆਪ’ ਨੇ ਪੰਜਾਬ ਵਿਧਾਨ ਸਭਾ ਵਿੱਚ ਇਸ ਬਿੱਲ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਲੋੜ ਪੈਣ ‘ਤੇ ਸੜਕਾਂ ‘ਤੇ ਵੀ ਸੰਘਰਸ਼ ਕੀਤਾ ਜਾਵੇਗਾ¢ ਉਨ੍ਹਾ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਅੰਦੋਲਨ ਲਈ ਪੂਰੀ ਤਰ੍ਹਾਂ ਤਿਆਰ ਹੈ¢ ਅਸੀਂ ਕਿਸੇ ਵੀ ਕੀਮਤ ‘ਤੇ ਇਸ ਗਰੀਬ ਵਿਰੋਧੀ ਬਿੱਲ ਨੂੰ ਲਾਗੂ ਨਹੀਂ ਹੋਣ ਦਿਆਂਗੇ¢ਅਕਾਲੀ ਦਲ ਦੇ ਦੋਹਰੇ ਮਾਪਦੰਡਾਂ ‘ਤੇ ਸਵਾਲ ਉਠਾਉਂਦਿਆਂ ਧਾਲੀਵਾਲ ਨੇ ਕਿਹਾ ਕਿ ਵਿਧਾਨ ਸਭਾ ਦੀ ਚਰਚਾ ਦÏਰਾਨ ਅਕਾਲੀ ਦਲ ਦੀ ਗੈਰ-ਹਾਜ਼ਰੀ ਭਾਜਪਾ ਨਾਲ ਉਨ੍ਹਾਂ ਦੀ ਗੁਪਤ ਸਾਂਝ ਨੂੰ ਸਪੱਸ਼ਟ ਕਰਦੀ ਹੈ¢ ਉਨ੍ਹਾ ਕਿਹਾ ਕਿ ਜਦੋਂ ਪੰਜਾਬ ਵਿਧਾਨ ਸਭਾ ਨੇ ਭਾਜਪਾ ਦੇ ਇਸ ਬਿੱਲ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ, ਤਾਂ ਅਕਾਲੀ ਦਲ ਨੇ ਗੈਰ-ਹਾਜ਼ਰ ਰਹਿਣ ਦਾ ਰਾਹ ਚੁਣਿਆ¢
ਇਹ ਗੈਰ-ਹਾਜ਼ਰੀ ਭਾਜਪਾ ਨਾਲ ਉਨ੍ਹਾਂ ਦੇ ਪਰਦੇ ਪਿੱਛੇ ਚੱਲ ਰਹੇ ਸਮਝÏਤੇ ਦਾ ਸਪੱਸ਼ਟ ਸੰਕੇਤ ਹੈ¢ਉਨ੍ਹਾ ਇਸ਼ਾਰਾ ਕੀਤਾ ਕਿ ਅਕਾਲੀ ਦਲ ਦੇ ਦੋ ਵਿਧਾਇਕ ਪਹਿਲਾਂ ਹੀ ਬਾਦਲ ਧੜਾ ਛੱਡ ਚੁੱਕੇ ਹਨ ਅਤੇ ਹੁਣ ਸਿਰਫ਼ ਇੱਕ ਵਿਧਾਇਕ ਬਚਿਆ ਹੈ, ਜਿਸ ਦੀ ਗੈਰ-ਹਾਜ਼ਰੀ ਨੇ ਪਾਰਟੀ ਦੇ ਅਸਲੀ ਚਿਹਰੇ ਨੂੰ ਨੰਗਾ ਕਰ ਦਿੱਤਾ ਹੈ¢ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਚੁੱਪਚਾਪ ਇਸ ਗਰੀਬ ਅਤੇ ਦਲਿਤ ਵਿਰੋਧੀ ਬਿੱਲ ਦਾ ਸਮਰਥਨ ਕੀਤਾ ਹੈ¢





