ਆਰ ਟੀ ਏ ਦੀ ਬਾਥਰੂਮ ‘ਚੋਂ ਲਾਸ਼ ਮਿਲੀ

0
22

ਜਲੰਧਰ : ਇੱਥੇ ਤਾਇਨਾਤ ਰੀਜਨਲ ਟਰਾਂਸਪੋਰਟ ਅਥਾਰਟੀ ਅਫਸਰ ਰਵਿੰਦਰ ਸਿੰਘ ਗਿੱਲ ਦੀ ਜਲੰਧਰ ਹਾਈਟਸ ਵਿਚਲੀ ਰਿਹਾਇਸ਼ ਦੇ ਬਾਥਰੂਮ ਵਿੱਚੋਂ ਲਾਸ਼ ਮਿਲੀ ਹੈ | ਪੁਲਸ ਅਨੁਸਾਰ ਰਵਿੰਦਰ ਸਿੰਘ ਗਿੱਲ ਬੁੱਧਵਾਰ ਸਵੇਰੇ ਆਪਣੇ ਫਲੈਟ ਵਿੱਚੋਂ ਦੇਰ ਤੱਕ ਬਾਹਰ ਨਹੀਂ ਆਏ ਤਾਂ ਉਨ੍ਹਾ ਦੇ ਡਰਾਈਵਰ ਤੇ ਗੰਨਮੈਨ ਨੇ ਘਰ ਦੇ ਕਮਰਿਆਂ ਵਿੱਚ ਭਾਲ ਕਰਨ ਦੌਰਾਨ ਬਾਥਰੂਮ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਉੱਥੇ ਉਹ ਫਰਸ਼ ‘ਤੇ ਡਿੱਗੇ ਹੋਏ ਸਨ | ਪੁਲਸ ਨੇ ਮਿ੍ਤਕ ਦੇਹ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਗਿੱਲ ਦੇ ਦੋ ਪੁੱਤਰ ਹਨ | ਇੱਕ ਪੁੱਤਰ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਸੀ | ਉਹ ਇਸ ਤੋਂ ਪਹਿਲਾਂ ਬਠਿੰਡਾ ਵਿੱਚ ਮੋਟਰ ਵਹੀਕਲ ਇੰਸਪੈਕਟਰ ਵਜੋਂ ਰਹੇ ਅਤੇ ਤਰੱਕੀ ਮਿਲਣ ਤੋਂ ਬਾਅਦ ਚੰਡੀਗੜ੍ਹ ਹੈੱਡ ਆਫਿਸ ਵਿੱਚ ਡਿਊਟੀ ਕਰ ਰਹੇ ਸਨ ਅਤੇ ਜਲੰਧਰ ਆਰ ਟੀ ਏ ਦਾ ਚਾਰਜ ਵੀ ਉਨ੍ਹਾ ਕੋਲ ਸੀ |