ਬੰਗਾਲ ‘ਚ ਕਾਂਗਰਸ ਦੀ ਏਕਲਾ ਚਲੋ

0
16

ਨਵੀਂ ਦਿੱਲੀ : ਕਾਂਗਰਸ ਨੇ ਵੀਰਵਾਰ ਐਲਾਨਿਆ ਕਿ ਉਹ ਪੱਛਮੀ ਬੰਗਾਲ ਅਸੈਂਬਲੀ ਦੀਆਂ ਸਾਰੀਆਂ 294 ਸੀਟਾਂ ਇਕੱਲਿਆਂ ਲੜੇਗੀ | ਇਹ ਫੈਸਲਾ ਕੇਂਦਰੀ ਲੀਡਰਸ਼ਿਪ ਨੇ ਸੂਬਾਈ ਆਗੂਆਂ ਨਾਲ ਮੀਟਿੰਗ ਵਿੱਚ ਲਿਆ | ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਹੋਈ ਮੀਟਿੰਗ ਵਿੱਚ ਰਾਹੁਲ ਗਾਂਧੀ ਵੀ ਮੌਜੂਦ ਰਹੇ | ਸੂਬੇ ਦੇ ਇੰਚਾਰਜ ਗੁਲਾਮ ਅਹਿਮਦ ਮੀਰ ਨੇ ਦੱਸਿਆ ਕਿ ਅਪ੍ਰੈਲ-ਮਈ ਵਿੱਚ ਸੰਭਵ ਚੋਣਾਂ ਬਾਰੇ ਰਣਨੀਤਕ ਮੁੱਦਿਆਂ ‘ਤੇ ਗੱਲ ਹੋਈ | ਉਨ੍ਹਾ ਕਿਹਾ ਕਿ ਬੀਤੇ ਵਿੱਚ ਗੱਠਜੋੜ ਕਾਰਨ ਜ਼ਮੀਨੀ ਪੱਧਰ ‘ਤੇ ਕਾਂਗਰਸ ਵਰਕਰ ਨਿਰਾਸ਼ ਹੋਏ ਹਨ | 2021 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਖੱਬੀਆਂ ਪਾਰਟੀਆਂ ਨਾਲ ਗੱਠਜੋੜ ਕੀਤਾ ਸੀ, ਪਰ ਇੱਕ ਵੀ ਸੀਟ ਨਹੀਂ ਜਿੱਤ ਸਕੀ |