ਖੈਬਰ ਪਖਤੂਨਖਵਾ ’ਚ 24 ਬਾਗੀ ਹਲਾਕ

0
22

ਪੇਸ਼ਾਵਰ : ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਦੋ ਥਾਵਾਂ ’ਤੇ ਬਾਗੀਆਂ ਨਾਲ ਮੁਕਾਬਲਾ ਕੀਤਾ ਗਿਆ, ਜਿਸ ਦੌਰਾਨ 24 ਬਾਗੀ ਮਾਰੇ ਗਏ| ਇਹ ਜਾਣਕਾਰੀ ਫੌਜ ਦੇ ਮੀਡੀਆ ਵਿੰਗ ਨੇ ਸਾਂਝੀ ਕੀਤੀ ਹੈ| ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਨੇ ਇੱਕ ਬਿਆਨ ਵਿੱਚ ਕਿਹਾ ਕਿ ਖੈਬਰ ਪਖਤੂਨਖਵਾ ਸੂਬੇ ਵਿੱਚ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਫਿਤਨਾ-ਅਲ-ਖਵਾਰੀਜ਼ ਨਾਲ ਸੰਬੰਧਤ ਦਹਿਸ਼ਤਗਰਦ ਮਾਰੇ ਗਏ| ਫਿਤਨਾ-ਅਲ-ਖਵਾਰੀਜ਼ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨਾਲ ਸੰਬੰਧਤ ਦਹਿਸ਼ਤਗਰਦਾਂ ਲਈ ਵਰਤਿਆ ਜਾਂਦਾ ਹੈ| ਸੁਰੱਖਿਆ ਬਲਾਂ ਨੇ ਸੂਬੇ ਦੇ ਓਰਕਜ਼ਈ ਅਤੇ ਖੈਬਰ ਜ਼ਿਲ੍ਹਿਆਂ ਵਿੱਚ ਖੁਫੀਆ ਜਾਣਕਾਰੀ ਆਧਾਰਤ ਕਾਰਵਾਈਆਂ ਕੀਤੀਆਂ|