ਨਵੀਂ ਦਿੱਲੀ : ਦੱਖਣੀ ਸਵਿਟਜ਼ਰਲੈਂਡ ’ਚ ਸੋਮਵਾਰ ਸਵੇਰੇ 80 ਲੋਕਾਂ ਨੂੰ ਲੈ ਕੇ ਜਾ ਰਹੀ ਪੈਸੰਜਰ ਟਰੇਨ ਗੋਪੇਨਸਟੀਨ ਪਿੰਡ ਨੇੜੇ ਬਰਫੀਲੇ ਤੂਫਾਨ ਦੀ ਲਪੇਟ ’ਚ ਆਉਣ ਕਾਰਨ ਪਟੜੀ ਤੋਂ ਉਤਰ ਗਈ| ਕਈ ਯਾਤਰੀ ਜ਼ਖਮੀ ਹੋ ਗਏ|
ਕਿਲਾ ਰਾਏਪੁਰ ਖੇਡਾਂ ਅਜ ਤੋਂ
ਲੁਧਿਆਣਾ : ਪੰਜਾਬ ਦੀਆਂ ਮਿੰਨੀ ਉਲੰਪਿਕ ਕਿਲਾ ਰਾਏਪੁਰ ਖੇਡਾਂ ਦਾ 17 ਫਰਵਰੀ ਨੂੰ ਆਗਾਜ਼ ਹੋਵੇਗਾ| ਕਈ ਸਾਲਾਂ ਬਾਅਦ ਬੈਲ ਗੱਡੀਆਂ ਵੀ ਦੌੜਨਗੀਆਂ| 19 ਤਰੀਕ ਤੱਕ ਚਲਣ ਵਾਲੀਆਂ ਖੇਡਾਂ ਵਿਚ ਹਾਕੀ ਤੇ ਕਬੱਡੀ ਤੋਂ ਇਲਾਵਾ ਬਜ਼ੁਰਗਾਂ ਦੀਆਂ ਦੌੜਾਂ, ਊਠ ਅਤੇ ਘੋੜੀ ਦਾ ਡਾਂਸ ਤੇ ਘੋੜਸਵਾਰਾਂ ਦੇ ਕਰਤਬ ਵੀ ਦੇਖਣ ਨੂੰ ਮਿਲਣਗੇ|
ਕਾਗਜ਼ਾਂ ’ਚ ਚਲ ਰਹੇ ਸਕੂਲ ਖਿਲਾਫ ਕਾਰਵਾਈ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਲੁਧਿਆਣਾ ਦੇ ਸਿਰਫ ਕਾਗਜ਼ਾਂ ਵਿੱਚ ਚੱਲ ਰਹੇ ਸਕੂਲ ਵਿਰੁੱਧ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਸਹੂਲਤਾਂ ਦੀ ਘਾਟ ਦੇ ਬਾਵਜੂਦ 12ਵੀਂ ਦੀਆਂ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਦਾਖਲ ਕਰਨ ਬਦਲੇ ਸਖਤ ਕਾਰਵਾਈ ਕੀਤੀ ਹੈ| ਸਿ¾ਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੁਲਾਸਾ ਕੀਤਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲੁਧਿਆਣਾ ਦੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਹਿਦੂਦਾਂ (ਸਕੂਲ ਕੋਡ 3100187) ਵਿਰੁੱਧ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਮਾਨਤਾ ਵਾਪਸ ਲੈਣਾ ਅਤੇ ਫਰਜ਼ੀ ਦਸਤਾਵੇਜ਼ ਪੇਸ਼ ਕਰਨ ਲਈ ਅਪਰਾਧਕ ਸ਼ਿਕਾਇਤ ਦਰਜ ਕਰਨਾ ਸ਼ਾਮਲ ਹੈ| ਬੋਰਡ ਨੇ ਸਕੂਲ ਵੱਲੋਂ ਰਜਿਸਟਰਡ ਕੀਤੇ ਗਏ ਸਾਰੇ 27 ਵਿਦਿਆਰਥੀਆਂ ਦੇ ਰੋਲ ਨੰਬਰ ਵੀ ਰੱਦ ਕਰ ਦਿੱਤੇ ਹਨ| ਬੈਂਸ ਨੇ ਦੱਸਿਆ ਕਿ ਤਸਦੀਕ ਕਰਨ ’ਤੇ ਗਲਤੀ ਕਰਨ ਵਾਲਾ ਸਕੂਲ ਗੈਰ-ਮੌਜੂਦ ਪਾਇਆ ਗਿਆ, ਜਿਸਦੀ ਇਮਾਰਤ ਕਿਰਾਏ ’ਤੇ ਦਿੱਤੀ ਹੋਈ ਸੀ ਅਤੇ ਕੋਈ ਕਲਾਸਾਂ ਨਹੀਂ ਲਗਾਈਆਂ ਜਾ ਰਹੀਆਂ ਸਨ| 12ਵੀਂ ਦੀਆਂ ਪ੍ਰੀਖਿਆਵਾਂ ਲਈ ਰਜਿਸਟਰਡ 27 ਵਿਦਿਆਰਥੀ ਗੈਰ-ਮੌਜੂਦ ਪਾਏ ਗਏ, ਜਿਸ ਕਾਰਨ ਬੋਰਡ ਨੂੰ ਉਨ੍ਹਾਂ ਦੇ ਰੋਲ ਨੰਬਰ ਰੱਦ ਕਰਨੇ ਪਏ| ਉਨ੍ਹਾ ਅੱਗੇ ਦੱਸਿਆ ਕਿ ਚਾਰ ਹੋਰ ਸਕੂਲ ਜਾਂਚ ਦੇ ਘੇਰੇ ਵਿੱਚ ਹਨ| ਉਨ੍ਹਾ ਕਿਹਾ ਕਿ ਸਰਕਾਰ ਸਿੱਖਿਆ ਦੇ ਮਿਆਰ ਨਾਲ ਸਮਝੌਤਾ ਕਰਨ ਵਾਲੀਆਂ ਅਤੇ ਪ੍ਰੀਖਿਆਵਾਂ ਵਿੱਚ ਗੜਬੜੀਆਂ ਕਰਨ ਵਾਲੀਆਂ ਸੰਸਥਾਵਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਵਚਨਬੱਧ ਹੈ|


