ਕੌਮਾਂਤਰੀ ਭਾਈਚਾਰੇ ਨੂੰ ਆਵਾਜ਼ ਬੁਲੰਦ ਕਰਨ ਦੀ ਅਪੀਲ

0
13

ਨਵੀਂ ਦਿੱਲੀ : ਭਾਰਤ ਵਿੱਚ ਈਰਾਨੀ ਦੂਤਾਵਾਸ ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਈਰਾਨ ’ਤੇ ਅਮਰੀਕਾ-ਇਜ਼ਰਾਈਲ ਦੇ ਹਮਲੇ ਅਤੇ ਇਸ ਦੇ ਸੁਪਰੀਮ ਲੀਡਰ ਖਾਮਨੇਈ ਦੀ ਹੱਤਿਆ ਦੀ ਸਖਤ ਨਿਖੇਧੀ ਕਰਨ। ਉਸ ਨੇ ਕਿਹਾ, ‘ਭਾਰਤ ਵਿੱਚ ਇਸਲਾਮਿਕ ਰਿਪਬਲਿਕ ਆਫ ਈਰਾਨ ਦਾ ਦੂਤਾਵਾਸ ਦੁਨੀਆ ਭਰ ਦੀਆਂ ਸੁਤੰਤਰ ਅਤੇ ਆਜ਼ਾਦੀ-ਪਸੰਦ ਸਰਕਾਰਾਂ ਨੂੰ ਇਸ ਘਿਨਾਉਣੇ ਅਪਰਾਧ ਦੀ ਸਖਤ ਨਿਖੇਧੀ ਕਰਨ ਅਤੇ ਕਾਨੂੰਨਹੀਣਤਾ ਤੇ ਹਮਲੇ ਦੇ ਸਾਹਮਣੇ ਚੁੱਪ ਨਾ ਰਹਿਣ ਦੀ ਅਪੀਲ ਕਰਦਾ ਹੈ। ਅਮਰੀਕਾ ਅਤੇ ਇਜ਼ਰਾਈਲ ਨੂੰ ਇਸ ਨਾਮੁਆਫੀਯੋਗ ਅਪਰਾਧ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਈਰਾਨ ਦੀ ਮਾਣਮੱਤੀ ਕੌਮ ਹਮੇਸ਼ਾ ਦੀ ਤਰ੍ਹਾਂ ਤਾਕਤ ਅਤੇ ਦਿ੍ਰੜ੍ਹ ਇਰਾਦੇ ਨਾਲ ਆਪਣੇ ਨੇਕ ਮਾਰਗ ’ਤੇ ਚੱਲਦੀ ਰਹੇਗੀ। ਦੇਸ਼ ਦੇ ਚੱਲ ਰਹੇ ਮਾਮਲਿਆਂ ਵਿੱਚ ਕੋਈ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।