ਵਾਸ਼ਿੰਗਟਨ : ਨਿਊ ਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਈਰਾਨ ’ਤੇ ਅਮਰੀਕੀ-ਇਜ਼ਰਾਈਲੀ ਹਮਲੇ ਨੂੰ ਗੈਰਕਾਨੂੰਨੀ ਜੰਗ ਕਰਾਰ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਦੇ ਲੋਕ ਇਹ ਨਹੀਂ ਚਾਹੁੰਦੇ।
ਉਨ੍ਹਾ ਕਿਹਾ ਕਿ ਅਮਰੀਕਾ ਦੇ ਲੋਕ ਈਰਾਨੀ ਹਕੂਮਤ ਬਦਲਣ ਲਈ ਜੰਗ ਕਰਨ ਦੇ ਖਿਲਾਫ ਹਨ। ਡੋਨਾਲਡ ਟਰੰਪ ਦੇ ਖਿਲਾਫ ਰਾਸ਼ਟਰਪਤੀ ਚੋਣ ਵਿੱਚ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਰਹੀ ਕਮਲਾ ਹੈਰਿਸ ਨੇ ਕਿਹਾ ਕਿ ਟਰੰਪ ਅਮਰੀਕਾ ਨੂੰ ਜੰਗ ਵਿੱਚ ਝੋਕ ਰਿਹਾ ਹੈ, ਜਦਕਿ ਅਮਰੀਕਾ ਦੇ ਲੋਕ ਅਜਿਹਾ ਨਹੀਂ ਚਾਹੁੰਦੇ। ਟਰੰਪ ਨੇ ਅਮਰੀਕੀ ਫੌਜੀਆਂ ਦਾ ਨੁਕਸਾਨ ਕਰਾਉਣਾ ਹੈ।




