ਸਵਿਗੀ ਦੀ ਪਲੇਟਫਾਰਮ ਫੀਸ ਹੁਣ 17.58 ਰੁਪਏ

0
12

ਨਵੀਂ ਦਿੱਲੀ : ਸਵਿਗੀ ਨੇ ਮੰਗਲਵਾਰ ਤੋਂ ਹਰ ਆਰਡਰ ‘ਤੇ 17.58 ਰੁਪਏ (ਜੀ ਐੱਸ ਟੀ ਸਮੇਤ) ਪਲੇਟਫਾਰਮ ਫੀਸ ਲੈਣੀ ਸ਼ੁਰੂ ਕਰ ਦਿੱਤੀ ਹੈ। ਲੋਕਾਂ ਨੂੰ ਹੁਣ ਬਾਹਰੋਂ ਖਾਣਾ ਮੰਗਵਾਉਣਾ ਮਹਿੰਗਾ ਪਏਗਾ। ਪਲੇਟਫਾਰਮ ਫੀਸ ਉਹ ਖਰਚਾ ਹੁੰਦਾ ਹੈ, ਜੋ ਡਿਲਿਵਰੀ ਅਤੇ ਰੈਸਟੋਰੈਂਟ ਚਾਰਜ ਤੋਂ ਇਲਾਵਾ ਲਿਆ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਫੀਸ ਸਿਰਫ ਖਾਣੇ ਦੇ ਆਰਡਰਾਂ ‘ਤੇ ਹੀ ਨਹੀਂ, ਬਲਕਿ ਸਵਿਗੀ ਦੀਆਂ ਹੋਰ ਸੇਵਾਵਾਂ, ਜਿਵੇਂ ਕਿ ਇੰਸਟਾਮਾਰਟ ਰਾਹੀਂ ਮੰਗਵਾਏ ਗਏ ਸਾਮਾਨ ‘ਤੇ ਵੀ ਲਾਗੂ ਹੋਵੇਗੀ।