ਨਵੀਂ ਦਿੱਲੀ : ਸਰਕਾਰ ਨੇ ਦਿੱਲੀ ਦੇ ਸਾਰੇ ਸਕੂਲਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਵਿਦਿਆਰਥੀ, ਅਧਿਆਪਕ ਅਤੇ ਸਟਾਫ ਸਕੂਲ ਦੇ ਸਮੇਂ ਦੌਰਾਨ ਰੀਲਜ਼ ਜਾਂ ਸ਼ਾਰਟ ਵੀਡੀਓ ਨਾ ਬਣਾਉਣ।
ਨੇ ਜ਼ੋਰ ਦਿੱਤਾ ਹੈ ਕਿ ਪੜ੍ਹਾਈ ਵਿੱਚ ਵਿਘਨ ਪਾਉਣ ਵਾਲੀ ਜਾਂ ਵਿਦਿਆਰਥੀਆਂ ਦਾ ਧਿਆਨ ਭਟਕਾਉਣ ਵਾਲੀ ਕਿਸੇ ਵੀ ਗਤੀਵਿਧੀ ਦੀ ਮਨਾਹੀ ਹੋਣੀ ਚਾਹੀਦੀ ਹੈ, ਸੰਸਥਾਵਾਂ ਦੀ ਸ਼ਾਨ ਅਤੇ ਮਰਿਆਦਾ ਬਰਕਰਾਰ ਰੱਖੀ ਜਾਣੀ ਚਾਹੀਦੀ ਹੈ ਅਤੇ ਪੂਰਾ ਧਿਆਨ ਸਿੱਖਿਆ ‘ਤੇ ਹੋਣਾ ਚਾਹੀਦਾ ਹੈ।




