ਤਰਨ ਤਾਰਨ (ਗਿਆਨ ਸੈਦਪੁਰੀ)
ਸਦੀਆਂ ਤੋਂ ਆਪਣੇ ਹੱਕਾਂ ਤੋਂ ਵਾਂਝੇ ਰੱਖੇ ਗਏ ਮਜ਼ਦੂਰ ਵਰਗ ਨੂੰ ਕਥਿਤ ਵਿਕਾਸ ਵਾਲੇ ਦੌਰ ਵਿੱਚ ਵੀ ਚੁੱਲ੍ਹੇ ਤਪਦੇ ਰੱਖਣ ਲਈ ਮੁਸ਼ਕਿਲ ਆ ਰਹੀ ਹੈ। ਇਨ੍ਹਾਂ ਬੇਹੱਦ ਮਾੜੀਆਂ ਪ੍ਰਸਥਿਤੀਆਂ ‘ਚੋਂ ਨਿਕਲਣ ਲਈ ਸੁੱਤੀਆਂ ਸਰਕਾਰਾਂ ਨੂੰ ਹੋਸ਼ ਵਿੱਚ ਲਿਆਉਣ ਲਈ ਬੱਝਵੇਂ ਤੇ ਤਿੱਖੇ ਸੰਘਰਸ਼ ਦੀ ਲੋੜ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਇੱਥੇ ਗਾਂਧੀ ਪਾਰਕ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੀ ਜ਼ਿਲ੍ਹਾ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾ ਕਿਹਾ ਕਿ ਆਪਣੇ ਹੱਕਾਂ ਲਈ ਲੜ ਰਹੀਆਂ ਵੱਖ-ਵੱਖ ਜਥੇਬੰਦੀਆਂ ਦੀ ਸਾਂਝ ਸਰਕਾਰਾਂ ਨੂੰ ਨੀਂਦ ‘ਚੋਂ ਜਗਾਉਣ ਲਈ ਵਧੇਰੇ ਕਾਰਗਰ ਸਿੱਧ ਹੋ ਸਕਦੀ ਹੈ।
ਸਰਹਾਲੀ ਕਲਾਂ ਨੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੰਘਰਸ਼ੀ ਤੇ ਸ਼ਾਨਾਮੱਤੇ ਇਤਿਹਾਸ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਕਾਮਰੇਡ ਰੁਲਦੂ ਖਾਨ, ਕਾਮਰੇਡ ਭਾਨ ਸਿੰਘ ਭੌਰਾ ਅਤੇ ਕਾਮਰੇਡ ਸਵਰਨ ਸਿੰਘ ਨਾਗੋਕੇ ਵਰਗੇ ਨਿਸ਼ਠਾਵਾਨ ਆਗੂਆਂ ਨੂੰ ਸਤਿਕਾਰ ਨਾਲ ਯਾਦ ਕੀਤਾ।ਉਨ੍ਹਾ ਸਤੰਬਰ 2025 ਨੂੰ ਚੰਡੀਗੜ੍ਹ ਵਿੱਚ ਹੋਈ 25ਵੀਂ ਪਾਰਟੀ ਕਾਂਗਰਸ ਵਿੱਚ ਸਭਾ ਦੀ ਭੂਮਿਕਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਮੌਕੇ ਮਜ਼ਦੂਰ ਵਰਗ ਨੇ ਆਪਣੇ ਫਰਜ਼ਾਂ ਨੂੰ ਬਾਖੂਬੀ ਨਿਭਾਇਆ। ਦੇਵੀ ਕੁਮਾਰੀ ਨੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਲਈ ਤਿਆਰੀ ਖਿੱਚਣ ਦਾ ਵੀ ਸੱਦਾ ਦਿੱਤਾ। ਉਨ੍ਹਾ ਕਿਹਾ ਕਿ 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਜਾਵੇਗਾ।ਮਈ ਦਿਵਸ ਤੇ ਸ਼ਿਕਾਗੋ ਦੇ ਸ਼ਹੀਦਾ ਨੂੰ ਯਾਦ ਕੀਤਾ ਜਾਵੇਗਾ।15 ਮਈ ਨੂੰ ਕੇਂਦਰੀ ਜਥੇਬੰਦੀਆਂ ਦੇ ਸੱਦੇ ‘ਤੇ ਮਨਰੇਗਾ ਕਾਨੂੰਨ ਬਹਾਲ ਕਰਾਉਣ ਦੀ ਮੰਗ ਕਰਦਿਆਂ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
25 ਮਈ ਨੂੰ ਉਕਤ ਅਤੇ ਮਜ਼ਦੂਰ ਵਰਗ ਦੀਆਂ ਹੋਰ ਭਖਦੀਆਂ ਮੰਗਾਂ ਨੂੰ ਲੈ ਕੇ ਰਾਮ ਗੜ੍ਹੀਆ ਬੁੰਗਾ ਤਰਨ ਤਾਰਨ ਵਿਖੇ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ। ਇਸ ਨੂੰ ਕੌਮੀ ਅਤੇ ਸੂਬਾਈ ਆਗੂ ਸੰਬੋਧਨ ਕਰਨਗੇ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜੋਗਿੰਦਰ ਸਿੰਘ ਵਲਟੋਹਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਸ਼ੁਰੂ ਵਿੱਚ ਪਿਛਲੀ ਜਨਰਲ ਕੌਂਸਲ ਦੀ ਮੀਟਿੰਗ ਤਂੋ ਬਾਅਦ ਵਿਛੋੜਾ ਦੇ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਹਨਾਂ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਸਵਰਨ ਕੌਰ ਢੋਟੀਆਂ, ਕਾਮਰੇਡ ਬੂਟਾ ਸਿੰਘ ਦਾਰਾਪੁਰ, ਕਾਮਰੇਡ ਮੋਹਣ ਮਸੀਹ ਚੂਸਲੇਵੜ, ਸ਼ਿੰਦਰ ਸਿੰਘ ਸਰਹਾਲੀ ਕਲਾਂ, ਨੌਜਵਾਨ ਆਗੂ ਬੂਟਾ ਸਿੰਘ, ਵਿਜੇ ਚੋਹਲਾ ਸਾਹਿਬ, ਗੁਰਬਚਨ ਸਿੰਘ ਸੀਤੋ ਆਦਿ ਦੇ ਨਾਂਅ ਸ਼ਾਮਲ ਹਨ।ਇਸ ਦੌਰਾਨ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ।ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਰਿਪੋਰਟ ‘ਤੇ ਭਰਪੂਰ ਬਹਿਸ ਹੋਈ। ਕਾਮਰੇਡ ਰਸ਼ਪਾਲ ਸਿੰਘ ਘੁਰਕਵਿੰਡ, ਕਾਮਰੇਡ ਲਾਲ ਸਿੰਘ ਵਲਟੋਹਾ, ਕਾਮਰੇਡ ਮੇਜਰ ਸਿੰਘ ਦਾਰਾਪੁਰ, ਕਾਮਰੇਡ ਸਵਰਨ ਸਿੰਘ ਕਿਰਤੋਵਾਲ ਕਲਾਂ, ਕਾਮਰੇਡ ਬਾਵਾ ਸਿੰਘ ਸੀਤੋ ਆਦਿ ਨੇ ਬਹਿਸ ਵਿਚ ਹਿੱਸਾ ਲਿਆ।ਕੁੱਝ ਸੁਝਾਵਾਂ ‘ਤੇ ਵਾਧਿਆਂ ਨਾਲ ਰਿਪੋਰਟ ਸਰਬ-ਸੰਮਤੀ ਨਾਲ ਪਾਸ ਕਰ ਦਿੱਤੀ ਗਈ।
ਇਸ ਮੌਕੇ ਜ਼ਿਲ੍ਹਾ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਹਾਜ਼ਰ ਆਗੂ ਕਾਮਰੇਡ ਮੇਜਰ ਸਿੰਘ ਜੋਧ ਸਿੰਘ ਵਾਲਾ, ਕਾਮਰੇਡ ਕੁਲਵੰਤ ਸਿੰਘ ਖਡੂਰ ਸਾਹਿਬ, ਕਾਮਰੇਡ ਸੁੱਖਾ ਸਿੰਘ ਮੂਸੇ , ਕਾਮਰੇਡ ਬਲਵਿੰਦਰ ਸਿੰਘ ਕੋਟ ਧਰਮ ਚੰਦ ਕਲਾਂ, ਕਾਮਰੇਡ ਪੱਪਾ ਮਸੀਹ, ਕਾਮਰੇਡ ਜਸਪਾਲ ਸਿੰਘ ਚੂਸਲੇਵੜ, ਕਾਮਰੇਡ ਬਾਵਾ ਸਿੰਘ, ਕਾਮਰੇਡ ਨਾਨਕੀ ਚੋਹਲਾ ਸਾਹਿਬ, ਸੁਰਜਣ ਸਿੰਘ ਸੀਤੋ, ਨੂਰਪੁਰ, ਸਤਨਾਮ ਸਿੰਘ ਸਨੀ ਮੰਨਣ, ਗੁਰਦਿੱਤ ਸਿੰਘ ਮਾਣੋ ਚਾਹਲ, ਹਰਭਜਨ ਸਿੰਘ, ਅਮਰੀਕ ਸਿੰਘ ਬਾਕੀਪੁਰ, ਗੁਰਦੀਪ ਸਿੰਘ ਸੁਰਸਿੰਘ, ਸਤਨਾਮ ਸਿੰਘ ਸੇਰੋ, ਜਸਬੀਰ ਕੌਰ ਘੁਰਕਵਿੰਡ, ਗਗਨਦੀਪ ਸਿੰਘ ਨੂਰਪੁਰ, ਮਨਪ੍ਰੀਤ ਕੌਰ, ਦਰਸ਼ਨ ਕੌਰ ਸਰਹਾਲੀ ਕਲਾਂ, ਮੁਖਤਿਆਰ ਸਿੰਘ ਖਡੂਰ ਸਾਹਿਬ, ਸੁਰਜਣ ਸਿੰਘ ਸੀਤੋ ਆਦਿ ਹਾਜ਼ਰ ਸਨ।





