ਕਰਾਚੀ ਵਾਲਿਆਂ ਦੀ ਨਵੀਂ ਤਰਕੀਬ

0
17

ਕਰਾਚੀ : ਗੈਸ ਦੀ ਕਿੱਲਤ ਕਾਰਨ ਲੋਕ ਹੁਣ ਪਲਾਸਟਿਕ ਦੇ ਗੁਬਾਰਿਆਂ ਵਿੱਚ ਗੈਸ ਭਰ ਕੇ ਖਾਣਾ ਤੇ ਚਾਹ ਬਣਾਉਣ ਲਈ ਮਜਬੂਰ ਹੋ ਗਏ ਹਨ। ਜਦੋਂ ਕਦੇ ਪਾਈਪ ਵਿੱਚ ਗੈਸ ਆਉਂਦੀ ਹੈ ਲੋਕ ਗੁਬਾਰੇ ਭਰ ਲੈਂਦੇ ਹਨ। ਇਹ ਗੁਬਾਰੇ ਹਜ਼ਾਰ-ਡੇਢ ਹਜ਼ਾਰ ਦੇ ਮਿਲਦੇ ਹਨ। ਮਾਹਰ ਇਨ੍ਹਾਂ ਨੂੰ ਚਲਦਾ-ਫਿਰਦਾ ਬੰਬ ਦੱਸ ਰਹੇ ਹਨ।