ਆਸਟਰੇਲੀਆ ‘ਚ ਭਾਰਤੀਆਂ ਨੇ ਗੋਰਿਆਂ ਨੂੰ ਪਿੱਛੇ ਛੱਡਿਆ

0
10

ਮੈਲਬਰਨ : ਆਸਟਰੇਲੀਆ ‘ਚ ਭਾਰਤੀ ਮੂਲ ਦੇ ਲੋਕਾਂ ਨੇ ਇੰਗਲੈਂਡ ਦੇ ਮੂਲ ਨਿਵਾਸੀਆਂ ਨੂੰ ਪਛਾੜ ਦਿੱਤਾ ਹੈ। ਆਸਟਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ 2026 ਦੇ ਤਾਜ਼ਾ ਅੰਕੜਿਆਂ ਮੁਤਾਬਕ ਆਸਟਰੇਲੀਆ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 9,71,020 ਹੋ ਗਈ ਹੈ, ਜੋ ਕਿ ਇੰਗਲੈਂਡ ਦੇ 9,70,950 ਦੇ ਅੰਕੜੇ ਤੋਂ ਥੋੜ੍ਹੀ ਜ਼ਿਆਦਾ ਹੈ। ਇਹ ਵਾਧਾ ਮਾਮੂਲੀ ਹੋਣ ਦੇ ਬਾਵਜੂਦ ਇਤਿਹਾਸਕ ਤੌਰ ‘ਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। 1891 ਵਿੱਚ ਰਿਕਾਰਡ ਰੱਖਣ ਦੀ ਸ਼ੁਰੂਆਤ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇੰਗਲੈਂਡ ਪਹਿਲੇ ਨੰਬਰ ਤੋਂ ਹੇਠਾਂ ਖਿਸਕ ਗਿਆ ਹੈ। ਮਾਹਰਾਂ ਮੁਤਾਬਕ ਇਹ ਬਦਲਾਅ ਪਿਛਲੇ 10 ਸਾਲਾਂ ਦੌਰਾਨ ਆਸਟਰੇਲੀਆ ਵਿੱਚ ਭਾਰਤੀ ਪਰਵਾਸੀਆਂ ਦੀ ਗਿਣਤੀ ਵਿੱਚ ਹੋਏ 5 ਲੱਖ ਤੋਂ ਵੱਧ ਦੇ ਵਾਧੇ ਅਤੇ ਇੰਗਲੈਂਡ ਮੂਲ ਦੀ ਵੱਸੋਂ ਦੇ ਉਮਰ ਦਰਾਜ਼ ਹੋਣ ਕਾਰਨ ਦੇਖਣ ਨੂੰ ਮਿਲਿਆ ਹੈ। ਇਸ ਸਮੇਂ ਆਸਟਰੇਲੀਆ ਦੀ ਕੁੱਲ ਆਬਾਦੀ ਦਾ ਲਗਭਗ 32 ਫੀਸਦੀ ਹਿੱਸਾ ਉਨ੍ਹਾਂ ਲੋਕਾਂ ਦਾ ਹੈ, ਜਿਨ੍ਹਾਂ ਦਾ ਜਨਮ ਵਿਦੇਸ਼ਾਂ ਵਿੱਚ ਹੋਇਆ ਹੈ।