ਵਾਸ਼ਿੰਗਟਨ : ਮੱਧ ਪੂਰਬ ਦੀ ਜੰਗ ਕਾਰਨ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ 126 ਡਾਲਰ ਨੂੰ ਪਾਰ ਕਰ ਗਈ ਹੈ। ਬ੍ਰੈਂਟ ਕੱਚਾ ਤੇਲ ਲੱਗਭੱਗ 126.31 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ, ਜੋ ਕਿ ਮਾਰਚ 2022 ਤੋਂ ਬਾਅਦ ਇਸ ਦਾ ਸਭ ਤੋਂ ਉੱਚਾ ਪੱਧਰ ਹੈ। ਇਹ ਵਰਤਮਾਨ ਵਿੱਚ 123 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਵਪਾਰ ਕਰ ਰਿਹਾ ਹੈ। 2008 ਵਿੱਚ ਤੇਲ ਦੀਆਂ ਕੀਮਤਾਂ ਇਤਿਹਾਸ ਦੇ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਸਨ। ਉਸ ਸਮੇਂ ਬ੍ਰੈਂਟ ਕਰੂਡ ਲੱਗਭੱਗ 147 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਸੀ। ਮਾਹਰਾਂ ਦਾ ਮੰਨਣਾ ਹੈ ਕਿ ਕੀਮਤਾਂ ਹੋਰ ਵਧ ਸਕਦੀਆਂ ਹਨ। ਯੁੱਧ ਤੋਂ ਪਹਿਲਾਂ ਵੀ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਜੇ ਹਾਰਮੁਜ਼ ਜਲਡਮਰੂ ਲੰਬੇ ਸਮੇਂ ਤੱਕ ਬੰਦ ਰਿਹਾ, ਤਾਂ ਤੇਲ ਦੀਆਂ ਕੀਮਤਾਂ 150 ਤੋਂ 200 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ।
ਤੇਲ ਦੀਆਂ ਵਧਦੀਆਂ ਕੀਮਤਾਂ ਬਾਰੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗ਼ਾਲੀਬਾਫ ਨੇ ਵਿਅੰਗ ਨਾਲ ਕਿਹਾ ਕਿ ਅਗਲਾ ਮੀਲ ਪੱਥਰ 140 ਡਾਲਰ ਦਾ ਹੋਵੇਗਾ। ਉਨ੍ਹਾ ਕਿਹਾ ਕਿ ਟਰੰਪ ਦੇ ਲੋਕ ਉਨ੍ਹਾਂ ਨੂੰ ਬੇਕਾਰ ਸਲਾਹ ਦੇ ਰਹੇ ਹਨ। ਉਨ੍ਹਾ ਅਮਰੀਕੀ ਖਜ਼ਾਨਾ ਮੰਤਰੀ ਸਕਾਟ ਬੇਸੈਂਟ ਦਾ ਵੀ ਇਹ ਕਹਿੰਦਿਆਂ ਮਜ਼ਾਕ ਉਡਾਇਆ ਕਿ ਉਸ ਦੀਆਂ ਸਲਾਹਾਂ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਰਹੀਆਂ ਹਨ।
ਅਮਰੀਕਾ ਨੇ ਪਿਛਲੇ ਦੋ ਮਹੀਨਿਆਂ ਵਿੱਚ ਈਰਾਨ ਜੰਗ ‘ਤੇ 25 ਅਰਬ ਡਾਲਰ ਖਰਚ ਕੀਤੇ ਹਨ। ਪਹਿਲੀ ਵਾਰ ਅਮਰੀਕਾ ਨੇ ਆਪਣੇ ਜੰਗੀ ਖਰਚ ਦਾ ਖੁਲਾਸਾ ਕੀਤਾ ਹੈ। ਇਸੇ ਦੌਰਾਨ ਅਮਰੀਕੀ ਖਜ਼ਾਨਾ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਹੈ ਕਿ ਅਮਰੀਕਾ ਨੇ ਲੱਗਭੱਗ 45 ਕਰੋੜ ਡਾਲਰ ਮੁੱਲ ਦੀ ਈਰਾਨੀ ਕ੍ਰਿਪਟੋਕਰੰਸੀ ਜ਼ਬਤ ਕੀਤੀ ਹੈ। ਅਮਰੀਕਾ ਨੇ ਪਹਿਲਾਂ ਲੱਗਭੱਗ 35 ਕਰੋੜ ਡਾਲਰ ਮੁੱਲ ਦੀ ਕ੍ਰਿਪਟੋਕਰੰਸੀ ਜ਼ਬਤ ਕੀਤੀ ਸੀ। ਬੇਸੈਂਟ ਮੁਤਾਬਕ ਇਹ ਸਭ ‘ਅਪ੍ਰੇਸ਼ਨ ਇਕਨਾਮਿਕ ਫਿਊਰੀ’ ਦੇ ਤਹਿਤ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਈਰਾਨ ‘ਤੇ ਆਰਥਿਕ ਦਬਾਅ ਵਧਾਉਣਾ ਹੈ।
ਬੀ ਬੀ ਸੀ ਦੇ ਮੁਤਾਬਕ ਸੈਂਟਰਲ ਕਮਾਂਡ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀਰਵਾਰ ਈਰਾਨ ਵਿਰੁੱਧ ਹਮਲੇ ਬਾਰੇ ਜਾਣਕਾਰੀ ਦੇਣੀ ਸੀ। ਉਸ ਨੇ ਛੋਟੇ ਪਰ ਬਹੁਤ ਸ਼ਕਤੀਸ਼ਾਲੀ ਹਮਲਿਆਂ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਹਨ, ਜਿਨ੍ਹਾਂ ਦਾ ਉਦੇਸ਼ ਯੁੱਧ ਨੂੰ ਲੰਮਾ ਕਰਨਾ ਨਹੀਂ ਹੈ, ਸਗੋਂ ਈਰਾਨ ‘ਤੇ ਗੱਲਬਾਤ ਲਈ ਦਬਾਅ ਪਾਉਣਾ ਹੈ। ਉਧਰ, ਦੁਨੀਆ ਦਾ ਸਭ ਤੋਂ ਵੱਡਾ ਅਮਰੀਕੀ ਜੰਗੀ ਬੇੜਾ ਯੂ ਐੱਸ ਐੱਸ ਗੈਰਾਲਡ ਆਰ ਫੋਰਡ 300 ਦਿਨਾਂ ਤੋਂ ਵੱਧ ਦੀ ਰਿਕਾਰਡ ਤਾਇਨਾਤੀ ਤੋਂ ਬਾਅਦ ਅਮਰੀਕਾ ਵਾਪਸ ਆਉਣ ਲਈ ਤਿਆਰ ਹੈ



