ਸੀ ਐੱਨ ਜੀ ਦੀ ਕੀਮਤ ਹੋਰ ਵਧੀ

0
17

ਨਵੀਂ ਦਿੱਲੀ : ਇੰਦਰਪ੍ਰਸਥ ਗੈਸ ਲਿਮਟਿਡ ਨੇ ਐਤਵਾਰ ਨੂੰ ਆਪਣੇ ਪੂਰੇ ਨੈੱਟਵਰਕ ਵਿੱਚ ਸੀ ਐੱਨ ਜੀ (ਕੰਪਰੈੱਸਡ ਨੈਚੁਰਲ ਗੈਸ) ਦੀ ਕੀਮਤ 1 ਰੁਪਏ ਪ੍ਰਤੀ ਕਿਲੋ ਵਧਾ ਦਿੱਤੀ। 48 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜਾ ਵਾਧਾ ਹੈ, ਜਿਸ ਕਾਰਨ ਦਿੱਲੀ-ਐੱਨ ਸੀ ਆਰ ਵਿੱਚ ਆਉਣ-ਜਾਣ ਵਾਲੇ ਲੋਕਾਂ ‘ਤੇ ਗੱਡੀਆਂ ਦੇ ਫ਼ਿਊਲ ਦਾ ਖ਼ਰਚਾ ਹੋਰ ਵਧ ਗਿਆ ਹੈ। 15 ਮਈ ਨੂੰ ਸੀ ਐੱਨ ਜੀ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਸੀ।

ਵੋਟ ਪਾਉਣ ਆ ਰਹੇ ਬਜ਼ੁਰਗ ਦੀ ਮੌਤ
ਚੰਬਾ : ਚੰਬਾ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਜਾ ਰਹੇ ਇੱਕ 70 ਸਾਲਾ ਬਜ਼ੁਰਗ ਦੀ ਰਸਤੇ ਵਿੱਚ ਹੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਮ੍ਰਿਤਕ ਬਜ਼ੁਰਗ ਦੀ ਪਛਾਣ ਅੰਜਨ ਸ਼ਰਮਾ (70) ਵਜੋਂ ਹੋਈ ਹੈ। ਅੰਜਨ ਸ਼ਰਮਾ ਸਵੇਰੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਹਿੱਸਾ ਲੈਣ ਅਤੇ ਆਪਣੀ ਵੋਟ ਪਾਉਣ ਲਈ ਬੜੇ ਚਾਅ ਨਾਲ ਘਰੋਂ ਨਿਕਲੇ ਸਨ ਪਰ ਅਜੇ ਉਹ ਪੋਲਿੰਗ ਬੂਥ ‘ਤੇ ਪਹੁੰਚਣ ਹੀ ਵਾਲੇ ਸਨ ਕਿ ਰਸਤੇ ਵਿੱਚ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਹ ਸੜਕ ਕਿਨਾਰੇ ਬੇਹੋਸ਼ ਹੋ ਕੇ ਡਿੱਗ ਪਏ।