ਰਾਜਧਾਨੀ ਐਕਸਪ੍ਰੈੱਸ ਦੇ 2 ਡੱਬਿਆਂ ਨੂੰ ਲੱਗੀ ਅੱਗ

0
9

 

ਤ੍ਰਿਵੇਂਦਰਮ : ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈੱਸ  ਦੇ ਦੋ ਡੱਬਿਆਂ ਨੂੰ ਕੋਟਾ ਡਵੀਜ਼ਨ ਵਿੱਚ ਅੱਗ ਲੱਗ ਗਈ। ਇਹ ਹਾਦਸਾ ਐਤਵਾਰ ਸਵੇਰੇ 5:15 ਵਜੇ ਦੇ ਕਰੀਬ ਕੋਟਾ ਡਵੀਜ਼ਨ ਦੇ ਲੂਣੀ ਰਿਚਾ ਅਤੇ ਵਿਕਰਮਗੜ੍ਹ ਅਲੋਟ (ਮੱਧ ਪ੍ਰਦੇਸ਼) ਸਟੇਸ਼ਨਾਂ ਵਿਚਕਾਰ ਵਾਪਰਿਆ। ਕੋਚ ਨੰਬਰ ਬੀ-1 ਅਤੇ ਇਸ ਦੇ ਪਿੱਛੇ ਲੱਗੀ ਦੂਜੀ ਸਾਮਾਨ-ਕਮ-ਗਾਰਡ ਵੈਨ ਵਿੱਚ ਅੱਗ ਲੱਗ ਗਈ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਸੌਰਭ ਜੈਨ ਨੇ ਦੱਸਿਆ ਕਿ ਡੱਬੇ ਵਿੱਚ 68 ਯਾਤਰੀ ਸਵਾਰ ਸਨ। ਗਾਰਡ ਨੇ ਪਹਿਲਾਂ ਲੋਕੋ ਪਾਇਲਟ ਨੂੰ ਅੱਗ ਬਾਰੇ ਸੂਚਿਤ ਕੀਤਾ, ਜਿਸ ਕਾਰਨ ਟਰੇਨ ਰੁਕ ਗਈ। ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ।   ਮਿੰਟਾਂ ਵਿਚ ਹੀ ਅੱਗ ਪੂਰੇ ਕੋਚ ਵਿੱਚ ਫੈਲ ਗਈ। ਹਾਲਾਂਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਨਾਲ ਕੁਝ ਯਾਤਰੀਆਂ ਦਾ ਸਾਮਾਨ ਸੜ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।