ਦੋ ਅਕਾਲੀ ਦਲਾਂ ਦੀ ਸਿਆਸੀ ਭਾਈਵਾਲੀ ਟੁੱਟੀ

0
5

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧ ਵਿੱਚ ਇਕੱਠੇ ਹੋਏ ਵੱਖ-ਵੱਖ ਪੰਥਕ ਧੜਿਆਂ ਵਿਚਾਲੇ ਬਣੀ ਪੰਥਕ ਏਕਤਾ ਨੂੰ ਕੁਝ ਮਹੀਨਿਆਂ ਬਾਅਦ ਹੀ ਵੱਡਾ ਝਟਕਾ ਲੱਗਾ ਹੈ। ਅਕਾਲੀ ਦਲ (ਵਾਰਿਸ ਪੰਜਾਬ ਦੇ) ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਆਪਣੇ ਸਿਆਸੀ ਸੰਬੰਧ ਪੂਰੀ ਤਰ੍ਹਾਂ ਖ਼ਤਮ ਕਰ ਲਏ ਹਨ। ਇਸ ਸੰਬੰਧੀ ਫੈਸਲਾ ਅੰਮ੍ਰਿਤਸਰ ਵਿਚ ਹੋਈ ਮੀਟਿੰਗ ਵਿਚ ਲਿਆ ਗਿਆ । ਹਾਲਾਂ ਕਿ ਅਜੇ ਤੱਕ ਦੋਵਾਂ ਧੜਿਆਂ ਵੱਲੋਂ ਆਪਸੀ ਸੰਬੰਧ ਤੋੜਨ ਦੇ ਮੁੱਖ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ, ਪਰ ਇਸ ਫੈਸਲੇ ਨੇ ਪੰਜਾਬ ਦੀ ਪੰਥਕ ਸਿਆਸਤ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।
ਅੰਮ੍ਰਿਤਸਰ ਵਿਖੇ ਐਤਵਾਰ ਹੋਈ ਇਸ ਅਹਿਮ ਬੈਠਕ ਵਿੱਚ ਦੋਵਾਂ ਧਿਰਾਂ ਦੇ ਪ੍ਰਮੁੱਖ ਆਗੂ ਸ਼ਾਮਲ ਹੋਏ, ਜਿੱਥੇ ਆਪਸੀ ਮਤਭੇਦਾਂ ਕਾਰਨ ਗਠਜੋੜ ਨੂੰ ਖ਼ਤਮ ਕਰਨ ਦਾ ਰਸਮੀ ਐਲਾਨ ਕੀਤਾ ਗਿਆ। ਸੂਤਰਾਂ ਅਨੁਸਾਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਖਡੂਰ ਸਾਹਿਬ ਤੋਂ ਐੱਮ ਪੀ ਅਮਿੰ੍ਰਤਪਾਲ ਸਿੰਘ ਨੂੰ ਹੀ ਮੁੱਖ ਮੰਤਰੀ ਵਜੋਂ ਮੈਦਾਨ ਵਿਚ ਉਤਾਰਨਾ ਚਾਹੁੰਦਾ ਹੈ, ਜਦ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿਚ ਇਸ ਬਾਰੇ ਇਕ ਰਾਏ ਨਹੀਂ।