ਸਟਾਕਹੋਮ : ਭੌਤਿਕ ਵਿਗਿਆਨੀ ਐਲੇਨ ਆਸਪੈਕਟ, ਜੌਨ ਐੱਫ ਕਲੌਜ਼ਰ ਅਤੇ ਐਂਟਨ ਜੈਲਿੰਗਰ ਨੂੰ ‘ਕੁਆਂਟਮ ਮਕੈਨਿਕਸ’ ਦੇ ਖੇਤਰ ’ਚ ਉਨ੍ਹਾਂ ਦੇ ਕੰਮ ਲਈ ਨੋਬੇਲ ਪੁਰਸਕਾਰ-2022 ਦੇਣ ਦਾ ਫੈਸਲਾ ਕੀਤਾ ਗਿਆ ਹੈ। ਫਰਾਂਸ ਦੇ ਐਲੇਨ ਪੈਰਿਸ ਤੇ ਸਕੇਲੇ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ। ਜੌਨ ਅਮਰੀਕੀ ਰਿਸਰਚਰ ਤੇ ਪ੍ਰੋਫੈਸਰ ਹਨ, ਜਦਕਿ ਜੈਲਿੰਗਰ ਵਿਆਨਾ ਯੂਨੀਵਰਸਿਟੀ ਵਿਚ ਫਿਜ਼ਿਕਸ ਦੇ ਹੈੱਡ ਆਫ ਦੀ ਡਿਪਾਰਟਮੈਂਟ ਤੇ ਰਿਸਰਚਰ ਹਨ। ਇਨ੍ਹਾਂ ਤਿੰਨਾਂ ਨੇ ਐਨਟੈਂਗਲਡ ਕੁਆਂਟਮ ਸਟੇਟਸ ’ਤੇ ਖੋਜ ਕੀਤੀ ਹੈ। ਇਸ ਵਿਚ ਦੋ ਪਾਰਟੀਕਲਜ਼ ਬਿਲਕੁਲ ਇਕ ਤਰ੍ਹਾਂ ਦਾ ਵਿਹਾਰ ਕਰਦੇ ਹਨ। ਜੇ ਦੋਹਾਂ ਨੂੰ ਅੱਡ-ਅੱਡ ਵੀ ਕਰ ਦਿੱਤਾ ਜਾਵੇ ਤਾਂ ਇਨ੍ਹਾਂ ਦਾ ਵਿਹਾਰ ਨਹੀਂ ਬਦਲਦਾ। ਇਸ ਖੋਜ ਦਾ ਫਾਇਦਾ ਨਵੀਂ ਟੈਕਨਾਲੋਜੀ ਲਈ ਹੋ ਸਕਦਾ ਹੈ। ਇਸ ਨਾਲ ਫਿਜ਼ਿਕਸ ਦੀ ਕੁਆਂਟਮ ਇਨਫਰਮੇਸ਼ਨ ਥਿਓਰੀ ਨੂੰ ਵੀ ਐਕਸਟੈਂਡ ਕੀਤਾ ਜਾ ਸਕੇਗਾ। ਇਹ ਕਈ ਗੰਭੀਰ ਬੀਮਾਰੀਆਂ ਦੇ ਇਲਾਜ ਦਾ ਨਵਾਂ ਰਾਹ ਵੀ ਖੋਲ੍ਹ ਸਕਦੀ ਹੈ। ਕੁਆਂਟਮ ਕੰਪਿਊਟਰਜ਼, ਕੁਆਂਟਮ ਨੈੱਟਵਰਕਸ ਤੇ ਕੁਆਂਟਮ ਐਨ�ਿਪਟੇਡ ਕਮਿਊਨੀਕੇਸ਼ਨ ਵਿਚ ਇਸ ਖੋਜ ਨਾਲ ਨਵੀਂ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ। ਕੁਆਂਟਮ ਮੈਕੇਨਿਕਸ ਨੂੰ ਵੀ ਨਵੀਂ ਰਾਹ ਮਿਲੇਗੀ।




