ਰਾਜਨਾਥ ਵੱਲੋਂ ਔਲੀ ਮਿਲਟਰੀ ਬੇਸ ’ਤੇ ਸ਼ਸਤਰ ਪੂਜਾ

0
327

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਜੈ ਦਸ਼ਮੀ ਮੌਕੇ ਬੁੱਧਵਾਰ ਉਤਰਾਖੰਡ ਦੇ ਔਲੀ ਮਿਲਟਰੀ ਬੇਸ ’ਤੇ ‘ਸ਼ਸਤਰ ਪੂਜਾ’ ਕੀਤੀ। ਇਸ ਮੌਕੇ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾ ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਜੂਨ 2020 ’ਚ ਝੜਪ ਦੌਰਾਨ ਫੌਜੀ ਜਵਾਨਾਂ ਵੱਲੋਂ ਦਿਖਾਈ ਅਨੂਠੀ ਬਹਾਦਰੀ ਅਤੇ ਹੌਸਲੇ ਦੀ ਪ੍ਰਸੰਸਾ ਕੀਤੀ। ਉਨ੍ਹਾ ਕਿਹਾ ਕਿ ਭਾਰਤ ‘ਪੂਰਾ ਸੰਸਾਰ ਇੱਕ ਪਰਵਾਰ ਹੈ’ ਦੇ ਸਿਧਾਂਤ ’ਚ ਵਿਸ਼ਵਾਸ ਕਰਦਾ ਹੈ, ਪਰ ਜੇਕਰ ਕੋਈ ਬਾਹਰਲਾ ਇਸ ਵੱਲ ‘ਮੈਲੀ ਨਜ਼ਰ’ ਰੱਖਦਾ ਹੈ ਤਾਂ ਉਸ ਦਾ ਮੂੰਹਤੋੜ ਜਵਾਬ ਵੀ ਦਿੰਦਾ ਹੈ। ਇਸ ਮੌਕੇ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਅਤੇ ਸੂਰੀਆ ਕਮਾਂਡ ਦੇ ਜਨਰਲ-ਅਫਸਰ-ਕਮਾਂਡਿੰਗ-ਇਨ-ਚੀਫ ਯੋਗੇਂਦਰ ਦਿਮਰੀ ਸਣੇ ਹੋਰ ਅਧਿਕਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here