ਕੈਮਿਸਟਰੀ ਦਾ ਨੋਬੇਲ ਤਿੰਨ ਵਿਗਿਆਨੀਆਂ ਨੂੰ

0
252

ਸਟਾਕਹੋਮ : ਰਸਾਇਣ ਦੇ ਖੇਤਰ ’ਚ ਸ਼ਾਨਦਾਰ ਕੰਮ ਕਰਨ ਬਦਲੇ ਇਸ ਵਾਰ ਨੋਬੇਲ ਪੁਰਸਕਾਰ ਸਾਂਝੇ ਤੌਰ ’ਤੇ ਕੈਰੋਲਿਨ ਆਰ ਬੈਟ੍ਰੋਜੀ (ਅਮਰੀਕਾ), ਮੋਰਟਨ ਮੇਲਡੇਲ (ਡੈਨਮਾਰਕ) ਅਤੇ ਬੈਰੀ ਸ਼ਾਰਪਲੈਸ ਨੂੰ (ਅਮਰੀਕਾ) ਨੂੰ ਮਿਲੇਗਾ। 81 ਸਾਲ ਦੇ ਸ਼ਾਰਪਲੈਸ ਨੂੰ 2001 ਵਿਚ ਵੀ ਦੋ ਹੋਰ ਵਿਗਿਆਨੀਆਂ ਨਾਲ ਇਹ ਪੁਰਸਕਾਰ ਮਿਲਿਆ ਸੀ।
ਨੋਬੇਲ ਕਮੇਟੀ ਮੁਤਾਬਕ ਇਨ੍ਹਾਂ ਵਿਗਿਆਨੀਆਂ ਨੇ ਕਲਿਕ ਕੈਮਿਸਟ੍ਰੀ ਨੂੰ ਨਵਾਂ ਆਯਾਮ ਦਿੱਤਾ ਹੈ। ਇਸ ਦੇ ਇਲਾਵਾ ਬਾਇਓਆਰਥੋਗੋਨਲ ਕੈਮਿਸਟ੍ਰੀ ਵਿਚ ਇਨ੍ਹਾਂ ਦੀ ਖੋਜ ਭਵਿੱਖ ਵਿਚ ਮੈਡੀਸਨ ਲਈ ਨਵਾਂ ਰਾਹ ਖੋਲ੍ਹੇਗੀ।

LEAVE A REPLY

Please enter your comment!
Please enter your name here