ਸੀ ਜੇ ਪੀ ‘ਟੁਕੜੇ-ਟੁਕੜੇ’ ਗੈਂਗ : ਨਬੀਨ

0
3

ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਭਾਰਤੀ ਜਨਤਾ ਪਾਰਟੀ ਨੇ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ‘ਤੇ ਆਪਣਾ ਹਮਲਾ ਤੇਜ਼ ਕਰ ਦਿੱਤਾ ਹੈ, ਜਿਸ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਇਸ ਨੂੰ ‘ਵਾਇਰਸ ਅਤੇ ਕਾਕਰੋਚ’ ਗਰੋਹ ਦੱਸਿਆ, ਜੋ ਦੇਸ਼ ਨੂੰ ਕਮਜ਼ੋਰ ਕਰਨਾ ਅਤੇ ਵੰਡਣਾ ਚਾਹੁੰਦਾ ਹੈ। ਇਹ ਟਿੱਪਣੀ ਉਦੋਂ ਆਈ ਹੈ, ਜਦੋਂ ਸੀ ਜੇ ਪੀ ਨੇ ਨੀਟ-ਯੂ ਜੀ ਪੇਪਰ ਲੀਕ ਮਾਮਲੇ ‘ਤੇ ਦਿੱਲੀ ਦੇ ਜੰਤਰ-ਮੰਤਰ ‘ਤੇ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ ਹੋਇਆ ਹੈ।
ਆਪਣੀ ਤੇਲੰਗਾਨਾ ਫੇਰੀ ਦੌਰਾਨ ਵਾਰੰਗਲ ਵਿਖੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਬੀਨ ਨੇ ਦੋਸ਼ ਲਗਾਇਆ ਕਿ ਸੀ ਜੇ ਪੀ ਵਰਗੇ ਸਮੂਹ ਦੇਸ਼ ਦੇ ਹਿੱਤਾਂ ਦੇ ਵਿਰੁੱਧ ਕੰਮ ਕਰ ਰਹੇ ਹਨ। ਉਨ੍ਹਾ ਕਿਹਾ—ਦੇਸ਼ ਵਿੱਚ ਵਾਇਰਸ ਅਤੇ ਕਾਕਰੋਚ ਵਰਗੀਆਂ ਪਾਰਟੀਆਂ ਉਭਰ ਰਹੀਆਂ ਹਨ। ਇਹ ਉਹ ਲੋਕ ਹਨ, ਜੋ ਦੇਸ਼ ਨੂੰ ਖੋਖਲਾ ਕਰਨਾ ਚਾਹੁੰਦੇ ਹਨ। ਸਾਨੂੰ ਇਨ੍ਹਾਂ ਵਾਇਰਸਾਂ ਅਤੇ ਕਾਕਰੋਚ ਵਰਗੇ ਲੋਕਾਂ ਵੱਲ ਧਿਆਨ ਦੇਣ ਦੀ ਲੋੜ ਹੈ। ਇਹ ਗਰੋਹ ਦੇਸ਼ ਨੂੰ ਵੰਡਣਾ ਚਾਹੁੰਦਾ ਹੈ। ਉਹਨਾ ਕਿਹਾ ਕਿ ਇਹ ਉਹ ਲੋਕ ਹਨ, ਜੋ ‘ਟੁਕੜੇ-ਟੁਕੜੇ ਗਰੋਹ’ ਨਾਲ ਸੰਬੰਧਤ ਹਨ।
ਇਨ੍ਹਾਂ ਨੂੰ ਭਾਜਪਾ ਸਬਕ ਸਿਖਾਏਗੀ ਤੇ ਪਾਰਟੀ ਦਾ ਹਰ ਵਰਕਰ ਇਸ ਨੂੰ ਯਕੀਨੀ ਬਣਾਏਗਾ।