ਅਜਿਹੀ ਹੰਕਾਰੀ ਸਰਕਾਰ ਪਹਿਲੀ ਵਾਰ ਵੇਖੀ : ਵਾਂਗਚੁਕ

0
9

ਨਵੀਂ ਦਿੱਲੀ : ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਵੱਲੋਂ ਜੰਤਰ-ਮੰਤਰ ਵਿਖੇ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਬੁੱਧਵਾਰ ਨੂੰ ਆਪਣੇ 12ਵੇਂ ਦਿਨ ਵਿੱਚ ਦਾਖਲ ਹੋ ਗਿਆ।
ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਨੇ ਚੌਥੇ ਦਿਨ ਵੀ ਆਪਣੀ ਭੁੱਖ ਹੜਤਾਲ ਜਾਰੀ ਰੱਖੀ। ਉਸ ਨੇ ਕਿਹਾ ਕਿ ਉਹ ਥੋੜ੍ਹਾ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਹੈ। ਇੱਕ ਸਿਹਤ ਅਪਡੇਟ ਵਿੱਚ ਵਾਂਗਚੁਕ ਨੇ ਕਿਹਾ ਕਿ ਡਾਕਟਰਾਂ ਨੇ ਉਸ ਨੂੰ ਬਲੱਡ ਪ੍ਰੈਸ਼ਰ ਘੱਟ ਪਾਏ ਜਾਣ ਤੋਂ ਬਾਅਦ ਪਾਣੀ ਅਤੇ ਨਮਕ ਦਾ ਸੇਵਨ ਵਧਾਉਣ ਦੀ ਸਲਾਹ ਦਿੱਤੀ ਸੀ। ਉਸ ਦਾ ਬਲੱਡ ਸ਼ੂਗਰ ਲੈਵਲ 66 ‘ਤੇ ਰਿਹਾ। ਉਸ ਨੇ ਕਿਹਾ ਕਿ ਉਸ ਦਾ ਭਾਰ ਦੋ ਕਿਲੋਗ੍ਰਾਮ ਘੱਟ ਗਿਆ ਹੈ ਅਤੇ ਪ੍ਰਤੀ ਦਿਨ ਲਗਭਗ 650 ਗ੍ਰਾਮ ਦਾ ਨੁਕਸਾਨ ਆਮ ਗੱਲ ਹੈ। ਉਸ ਨੇ ਕਿਹਾ ”ਮੇਰੀਆਂ ਅਸੁਵਿਧਾਵਾਂ ਉਨ੍ਹਾਂ 20 ਤੋਂ ਵਧ ਵਿਦਿਆਰਥੀਆਂ ਦੇ ਮੁਕਾਬਲੇ ਕੁਝ ਵੀ ਨਹੀਂ ਹਨ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ। ਇੱਕ ਵਿਦਿਆਰਥੀ, ਇਨੇਸ਼, ਜੋ ਅੱਠ ਦਿਨਾਂ ਤੋਂ ਵਿਰੋਧ ਸਥਾਨ ‘ਤੇ ਭੁੱਖ ਹੜਤਾਲ ‘ਤੇ ਸੀ ਅਤੇ ਮੰਗਲਵਾਰ ਰਾਤ ਨੂੰ ਉਸ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਜਿਥੇ ਉਹ ਠੀਕ ਹੋ ਰਿਹਾ ਹੈ। ਉਸ ਨੇ ਦੋਸ਼ ਲਗਾਇਆ ਕਿ ਭਾਰਤ ਨੇ ਪਹਿਲਾਂ ਕਦੇ ਵੀ ਅਜਿਹੀ ‘ਹੰਕਾਰੀ’ ਸਰਕਾਰ ਨਹੀਂ ਦੇਖੀ।
ਇਸ ਦੌਰਾਨ ਐਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਨੇ ਕਿਹਾ ਕਿ ਭੁੱਖ ਹੜਤਾਲ ‘ਤੇ ਬੈਠੇ ਵਿਦਿਆਰਥੀਆਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਹੈ ਕਿਉਂਕਿ ਉਨ੍ਹਾਂ ਦਾ ਅਣਮਿੱਥੇ ਸਮੇਂ ਦਾ ਵਰਤ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਨਾਲ-ਨਾਲ ਚੌਥੇ ਦਿਨ ਵਿੱਚ ਦਾਖਲ ਹੋ ਗਿਆ ਹੈ।