ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਸਣੇ ਕਈ ਜਣਿਆਂ ’ਤੇ ਈ ਡੀ ਦੀ ਛਾਪੇਮਾਰੀ

0
333

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਦਿੱਲੀ ਆਬਕਾਰੀ ਨੀਤੀ ਦੇ ਮਾਮਲੇ ’ਚ ਸ਼ੁੱਕਰਵਾਰ ਦੇਸ਼ ’ਚ 35 ਥਾਈਂ ਛਾਪੇਮਾਰੀ ਕੀਤੀ। ਇਨ੍ਹਾਂ ਥਾਵਾਂ ’ਚ ਫਰੀਦਕੋਟ, ਲੁਧਿਆਣਾ ਅਤੇ ਚੰਡੀਗੜ੍ਹ ਵੀ ਸਨ। ਈ ਡੀ ਨੇ ਪੰਜਾਬ ਦੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਵੱਖ-ਵੱਖ ਟਿਕਾਣਿਆਂ ’ਤੇ ਛਾਪੇ ਮਾਰੇ। ਉਸ ਦੀ ਕੰਪਨੀ ਨੇ ਦਿੱਲੀ ’ਚ ਕਈ ਸ਼ਰਾਬ ਠੇਕਿਆਂ ਲਈ ਬੋਲੀ ਲਗਾਈ ਸੀ ਅਤੇ ਉਹ ਚਲਾ ਰਹੀ ਸੀ। ਇਹ ਛਾਪੇ ਕਥਿਤ ਮਨੀ ਲਾਂਡਰਿੰਗ ਮਾਮਲੇ ’ਚ ਮਾਰੇ ਗਏ। ਦਿੱਲੀ ਸਰਕਾਰ ਨੇ ਹੁਣ ਇਹ ਨੀਤੀ ਵਾਪਸ ਲੈ ਲਈ ਹੈ, ਪਰ ਈ ਡੀ ਆਪਣਾ ਕੰਮ ਕਰੀ ਜਾ ਰਹੀ ਹੈ। ਈ ਡੀ ਦੀ ਟੀਮ ਨੇ ਸ਼ਰਾਬ ਦੇ ਕਾਰੋਬਾਰੀ ਅਤੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੀ ਫਰੀਦਕੋਟ ਵਿਚਲੀ ਰਿਹਾਇਸ਼ ’ਤੇ ਛਾਪਾ ਮਾਰਿਆ। ਛਾਪੇ ਵੇਲੇ ਦੀਪ ਮਲਹੋਤਰਾ ਘਰ ਨਹੀਂ ਸੀ। ਮਾਨਸਾ ’ਚ ਰਾਜ ਕੁਮਾਰ ਦੇ ਘਰ ਛਾਪਾ ਮਾਰਿਆ ਗਿਆ। ਉਹ ਦੀਪ ਮਲਹੋਤਰਾ ਦਾ ਨਜ਼ਦੀਕੀ ਸਾਥੀ ਹੈ ਅਤੇ ਲੰਬੇ ਸਮੇਂ ਤੋਂ ਉਸ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਰਾਜ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਦੀਪ ਮਲਹੋਤਰਾ ਦੀ ਕੰਪਨੀ ਦਾ ਮੁਲਾਜ਼ਮ ਹੈ ਅਤੇ ਈ ਡੀ ਦੀ ਟੀਮ ਨੂੰ ਘਰ ਦੀ ਤਲਾਸ਼ੀ ਦੌਰਾਨ ਕੁਝ ਨਹੀਂ ਲੱਭਿਆ।

LEAVE A REPLY

Please enter your comment!
Please enter your name here