ਖੰਭਾ ਡਿੱਗਣ ਨਾਲ ਖਿਡਾਰੀ ਦੀ ਰੀੜ੍ਹ ਦੀ ਹੱਡੀ ਟੁੱਟੀ

0
13

ਗੁਰੂਗ੍ਰਾਮ : ਸੋਮਵਾਰ ਸ਼ਾਮ ਗੁਰੂਗ੍ਰਾਮ ਦੇ ਸੈਕਟਰ 84 ਸਥਿਤ ਅੰਤ੍ਰਿਕਸ਼ ਹਾਈਟਸ ਸੁਸਾਇਟੀ ਵਿੱਚ ਪ੍ਰੈਕਟਿਸ ਦੌਰਾਨ ਬਾਸਕਟਬਾਲ ਖੰਭਾ ਡਿੱਗਣ ਕਾਰਨ ਡਾਕਟਰ ਦੇ 12 ਸਾਲਾ ਬੇਟੇ ਕਾਰਤਿਕ ਦੀ ਰੀੜ੍ਹ ਦੀ ਹੱਡੀ ਵਿੱਚ ਤਿੰਨ ਥਾਵਾਂ ‘ਤੇ ਫ੍ਰੈਕਚਰ ਹੋ ਗਿਆ। ਅਜਿਹੀਆਂ ਘਟਨਾਵਾਂ ਹਰਿਆਣਾ ਵਿੱਚ ਪਹਿਲਾਂ ਵੀ ਹੋਈਆਂ ਹਨ। ਰਾਸ਼ਟਰੀ ਪੱਧਰ ਦੇ ਖਿਡਾਰੀ ਹਾਰਦਿਕ ਦੀ ਰੋਹਤਕ ਵਿੱਚ 750 ਕਿੱਲੋ ਭਾਰਾ ਬਾਸਕਟਬਾਲ ਖੰਭਾ ਡਿੱਗਣ ਕਾਰਨ ਮੌਤ ਹੋ ਗਈ ਸੀ। ਇਸੇ ਤਰ੍ਹਾਂ ਦੇ ਹਾਦਸੇ ਵਿੱਚ ਝੱਜਰ ਦੇ ਬਹਾਦਰਗੜ੍ਹ ਵਿੱਚ ਵੀ ਇੱਕ ਖਿਡਾਰੀ ਦੀ ਮੌਤ ਹੋ ਗਈ ਸੀ।