ਕਾਮਰੇਡ ਕਾਕਾ ਸਿੰਘ ਦੀ ਨਿਰਸਵਾਰਥ ਸੇਵਾ ਪ੍ਰੇਰਨਾ-ਸਰੋਤ : ਅਰਸ਼ੀ

0
8

ਮਾਨਸਾ (ਆਤਮਾ ਸਿੰਘ ਪਮਾਰ)
ਨੇਕ ਦਿਲ ਇਨਸਾਨ, ਬੇਗਰਜ਼ ਸ਼ਖ਼ਸੀਅਤ ਤੇ ਮਹਾਨ ਕਮਿਊਨਿਸਟ ਆਗੂ ਏਟਕ ਦੇ ਜ਼ਿਲ੍ਹਾ ਪ੍ਰਧਾਨ ਤੇ ਸੀ ਪੀ ਆਈ ਦੇ ਸੀਨੀਅਰ ਆਗੂ ਕਾਮਰੇਡ ਕਾਕਾ ਸਿੰਘ ਦੀ ਪਹਿਲੀ ਬਰਸੀ ਮੌਕੇ ਰਾਜਨੀਤਕ, ਧਾਰਮਿਕ, ਸਮਾਜਿਕ ਤੇ ਜਨਤਕ ਆਗੂਆਂ ਸਮੇਤ ਸੈਂਕੜੇ ਲੋਕਾਂ ਵੱਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ ਨੇ ਕਿਹਾ ਕਿ ਨਿਰਸਵਾਰਥ ਤੇ ਅਡੋਲ ਸਾਥੀ ਕਾਕਾ ਸਿੰਘ ਦਾ ਜੀਵਨ ਹਮੇਸ਼ਾ ਕਿਰਤੀਆਂ ਦੇ ਹੱਕਾਂ ਦੀ ਪ੍ਰਾਪਤੀ ਲਈ ਸਮਰਪਤ ਰਿਹਾ। ਉਹਨਾ ਐੱਫ ਸੀ ਆਈ ਪੱਲੇਦਾਰ ਯੂਨੀਅਨ ਦੀ ਨੀਂਹ ਰੱਖੀ ਤੇ ਸੈਂਕੜੇ ਪੱਲੇਦਾਰਾਂ ਨੂੰ ਪੱਕੇ ਮੁਲਾਜ਼ਮ ਬਣਾਉਣ ਲਈ ਵੱਡਾ ਯੋਗਦਾਨ ਪਾਇਆ। ਉਹਨਾਂ ਵੱਲੋਂ ਕਿਰਤੀਆਂ ਪ੍ਰਤੀ ਕੀਤੀ ਨਿਰਸਵਾਰਥ ਸੇਵਾ ਤੇ ਪਾਰਟੀ ਪ੍ਰਤੀ ਇਮਾਨਦਾਰੀ ਸਾਡੇ ਸਭਨਾਂ ਲਈ ਪ੍ਰੇਰਨਾ-ਸਰੋਤ ਰਹੇਗੀ। ਅਕਾਲੀ ਆਗੂ ਪ੍ਰੇਮ ਅਰੋੜਾ, ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਕਾਕਾ ਸਿੰਘ ਦੇ ਸੰਘਰਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੱਬੇ-ਕੁੱਚਲੇ ਲੋਕਾਂ ਦੀ ਅਗਵਾਈ ਕਰਨ ਤੇ ਉਹਨਾਂ ਦੇ ਹੱਕਾਂ ਲਈ ਜ਼ਿੰਦਗੀ ਭਰ ਜੂਝਣ ਵਾਲੇ ਸਾਥੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਵੇਦ ਪ੍ਰਕਾਸ਼ ਬੁਢਲਾਡਾ, ਜ਼ਿਲ੍ਹਾ ਸਹਾਇਕ ਸਕੱਤਰ ਰੂਪ ਸਿੰਘ ਢਿੱਲੋਂ, ਰਤਨ ਭੋਲਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਬਸਪਾ ਦੇ ਰਘਵੀਰ ਸਿੰਘ ਰਾਮਗੜ੍ਹੀਆ, ਚੂਹੜ ਸਿੰਘ ਖਿਆਲਾ, ਸਾਬਕਾ ਐੱਮ ਸੀ ਸੁਖਵਿੰਦਰ ਸਿੰਘ ਪਿੰਦਰ, ਅਰਵਿੰਦਰ ਕੌਰ, ਸੁਦਰਸ਼ਨ ਸ਼ਰਮਾ, ਕਿਰਨਾ ਰਾਣੀ ਐੱਮ ਸੀ, ਜਤਿੰਦਰ ਆਂਗਰਾ ਸਾਬਕਾ ਵਾਈਸ ਪ੍ਰਧਾਨ, ਮੱਘਰ ਸਿੰਘ ਸਾਬਕਾ ਐੱਮ ਸੀ, ਬਲਵੀਰ ਸਿੰਘ ਬੀਰਾ ਸਾਬਕਾ ਐੱਮ ਸੀ, ਕਮਲ ਚੂਨੀਆਂ, ਮੁਲਾਜ਼ਮ ਆਗੂ ਮੱਖਣ ਮਾਨਸਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਪਰਵਾਰਕ ਤੇ ਰਿਸ਼ਤੇਦਾਰ ਵੀ ਮੌਜੂਦ ਸਨ।ਸਟੇਜ ਸਕੱਤਰ ਦੀ ਭੂਮਿਕਾ ਮੱਖਣ ਮਾਨਸਾ ਵੱਲੋਂ ਬਾਖੂਬੀ ਨਿਭਾਈ ਗਈ।