3 ਧੀਆਂ ਤੇ ਪਤਨੀ ਦਾ ਬੇਰਹਿਮੀ ਨਾਲ ਕਤਲ

0
8
ਜੈਪੁਰ : ਇੱਥੇ ਪਤਨੀ ਅਤੇ ਤਿੰਨ ਧੀਆਂ ਦਾ ਕਤਲ ਕਰਨ ਤੋਂ ਬਾਅਦ ਪਤੀ ਫਰਾਰ ਹੋ ਗਿਆ। ਡੀ ਸੀ ਪੀ (ਪੱਛਮੀ) ਪ੍ਰਸ਼ਾਂਤ ਕਿਰਨ ਨੇ ਦੱਸਿਆ ਕਿ ਰਾਹੁਲ ਝਾਅ (45) ਨੇ 11 ਸਤੰਬਰ ਦੀ ਸਵੇਰ ਗੋਵਿੰਦ ਵਾਟਿਕਾ ਪਲਾਟ ਨੰਬਰ ਏ-169 ‘ਤੇ ਆਪਣੀ ਪਤਨੀ ਗੀਤਾ ਝਾਅ (40), ਧੀਆਂ ਨੰਦਨੀ (22), ਰਾਧਿਕਾ (17) ਅਤੇ ਗਿਰੀਸ਼ ਉਰਫ ਗੌਰੀ (14) ਦਾ ਕਤਲ ਕਰ ਦਿੱਤਾ। ਰਾਹੁਲ ਨੇ ਰਾਤ ਖਾਣੇ ਵਿੱਚ ਜ਼ਹਿਰ ਮਿਲਾ ਦਿੱਤਾ।
ਖਾਣੇ ਤੋਂ ਬਾਅਦ ਪਤਨੀ ਤੇ ਧੀਆਂ ਆਪਣੇ-ਆਪਣੇ ਕਮਰਿਆਂ ‘ਚ ਚਲੀਆਂ ਗਈਆਂ। ਸ਼ੱਕ ਹੋਣ ‘ਤੇ ਕਿ ਉਹ ਅਜੇ ਵੀ ਜ਼ਿੰਦਾ ਹਨ, ਉਸ ਨੇ 1.5 ਫੁੱਟ ਲੰਬੀ ਸੀਮਿੰਟ ਦੀ ਸਲੈਬ, ਜਿਸ ਦਾ ਭਾਰ ਲੱਗਭੱਗ 10 ਕਿੱਲੋ ਸੀ, ਨਾਲ ਪਤਨੀ ਅਤੇ ਧੀਆਂ ਦੇ ਸਿਰ ਅਤੇ ਚਿਹਰੇ ‘ਤੇ ਵਾਰ ਕੀਤਾ। ਇੱਕੋ ਵਾਰ ‘ਚ ਉਨ੍ਹਾਂ ਦੀਆਂ ਖੋਪੜੀ ਦੀਆਂ ਹੱਡੀਆਂ ਟੁੱਟ ਗਈਆਂ।