ਭਾਰੀ ਮੀਂਹ ਕਾਰਨ ਚੰਡੀਗੜ੍ਹ ਨਹੀਂ ਉਤਰ ਸਕਿਆ ਜਹਾਜ਼

0
7

ਚੰਡੀਗੜ੍ਹ : ਭਾਰੀ ਮੀਂਹ ਕਾਰਨ ਕੋਲਕਾਤਾ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਦੀ ਫਲਾਈਟ ਨੂੰ ਜੈਪੁਰ ਭੇਜਣਾ ਪਿਆ। ਇੰਡੀਗੋ ਦੀ ਉਡਾਣ ਜਦੋਂ ਚੰਡੀਗੜ੍ਹ ਏਅਰਪੋਰਟ ਨੇੜੇ ਪਹੁੰਚੀ ਤਾਂ ਮੀਂਹ ਬਹੁਤ ਤੇਜ਼ ਹੋ ਗਿਆ, ਜਿਸ ਕਾਰਨ ਦਿਸਣਯੋਗਤਾ ਘੱਟ ਗਈ। ਪਾਇਲਟ ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲੈਂਡਿੰਗ ਨਾ ਕਰਨ ਦਾ ਫੈਸਲਾ ਲਿਆ ਅਤੇ ਫਲਾਈਟ ਨੂੰ ਜੈਪੁਰ ਵੱਲ ਮੋੜ ਦਿੱਤਾ।
ਖਵਾਬ ਹੋ ਤੁਮ…
ਨਵੀਂ ਦਿੱਲੀ : ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਆਏ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹੀਮ ਨੇ ਇੱਕ ਹੋਟਲ ਵਿੱਚ ਆਪਣੇ ਠਹਿਰਾਅ ਦੌਰਾਨ ਸੰਗੀਤਕ ਪੇਸ਼ਕਾਰੀ ਦਿੰਦਿਆਂ ਮਜਰੂਹ ਸੁਲਤਾਨਪੁਰੀ ਦੇ ਗੀਤਾਂ ਤੇ ਐੱਸ ਡੀ ਬਰਮਨ ਦੇ ਸੰਗੀਤ ਵਾਲੀ 1965 ਦੀ ਫਿਲਮ ‘ਤੀਨ ਦੇਵੀਆਂ’ ਦਾ ਕਿਸ਼ੋਰ ਕੁਮਾਰ ਦਾ ਸਦੀਵੀ ਗੀਤ ‘ਖਵਾਬ ਹੋ ਤੁਮ ਯਾ ਕੋਈ ਹਕੀਕਤ’ ਗਾ ਕੇ ਰੰਗ ਬੰਨ੍ਹ ਦਿੱਤਾ। ਉਨ੍ਹਾ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਇਤਿਹਾਸ ਦੀ ਪ੍ਰਸੰਸਾ ਕਰਦਿਆਂ ਇਹ ਉਮੀਦ ਪ੍ਰਗਟ ਕੀਤੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੁੱਦਿਆਂ ਦਾ ਸ਼ਾਂਤੀਪੂਰਨ ਹੱਲ ਨਿਕਲੇਗਾ।