ਜਲੰਧਰ : ਪ੍ਰਸਿੱਧ ਫੋਟੋਗ੍ਰਾਫਰ ਹਰਭਜਨ ਸਿੰਘ ਬਾਜਵਾ ਦੀ ਮੌਤ ‘ਤੇ ‘ਨਵਾਂ ਜ਼ਮਾਨਾ’ ਨੂੰ ਚਲਾਉਣ ਵਾਲੀ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।ਉਨ੍ਹਾ ਫੋਟੋਗ੍ਰਾਫੀ ਦਾ ਸ਼ੌਕ ਪੂਰਾ ਕਰਨ ਦੇ ਨਾਲ ਘਰ ਵਿੱਚ ਚਿੜੀਆਂ ਪਾਲੀਆਂ ਹੋਈਆਂ ਸਨ।ਚਿੜੀਆਂ ਪਿੰਜਰੇ ਵਿੱਚ ਬੰਦ ਨਹੀਂ, ਆਜ਼ਾਦ ਸਨ ਤੇ ਬਾਜਵਾ ਦੇ ਇਰਦ-ਗਿਰਦ ਖੇਡਦੀਆਂ ਰਹਿੰਦੀਆਂ ਸਨ। ਜਦੋਂ ਉਨ੍ਹਾਂ ਨੂੰ ਭੁੱਖ ਲੱਗਦੀ ਤਾਂ ਉਹ ਆਪਣੀ ਭਾਸ਼ਾ ਵਿੱਚ ਚੋਗਾ ਮੰਗਦੀਆਂ ਸਨ। ਬਾਜਵਾ ਗਦਰੀ ਬਾਬਿਆਂ ਦੇ ਮੇਲੇ ‘ਤੇ ਵੀ ਵੰਨ-ਸੁਵੰਨੀ ਫੋਟੋਗ੍ਰਾਫੀ ਕਰਦੇ ਸਨ।ਮਾੜੀਮੇਘਾ ਨੇ ਸ਼ਰਧਾਂਜਲੀ ਅਰਪਿਤ ਕਰਦਿਆਂ ਉਨ੍ਹਾ ਦੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਹੈ।




